ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖਾਨ ਖਿਲਾਫ ਇਸਾਈ ਭਾਈਚਾਰੇ ਵਲੋਂ ਮਾਝੇ ''ਚ ਪ੍ਰਦਰਸ਼ਨ

Friday, Dec 27, 2019 - 04:35 PM (IST)

ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖਾਨ ਖਿਲਾਫ ਇਸਾਈ ਭਾਈਚਾਰੇ ਵਲੋਂ ਮਾਝੇ ''ਚ ਪ੍ਰਦਰਸ਼ਨ

ਅੰਮ੍ਰਿਤਸਰ/ਪਠਾਨਕੋਟ/ਤਰਨਤਾਰਨ (ਬਾਠ, ਵਿਜੇ ਅਰੋੜਾ, ਧਰਮਿੰਦਰਠਾਕੁਰ) : ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਦੇ ਖਿਲਾਫ ਅਜਨਾਲਾ, ਪਠਾਨਕੋਟ ਅਤੇ ਤਰਨਤਾਰਨ 'ਚ ਇਸਾਈ ਭਾਈਚਾਰੇ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫਰਾਹ ਖ਼ਾਨ ਵਲੋਂ ਇਸਾਈ ਭਾਈਚਾਰੇ ਦੇ ਧਾਰਮਿਕ ਸ਼ਬਦ ਪ੍ਰਤੀ ਗ਼ਲਤ ਬੋਲਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਕਾਮੇਡੀ ਸ਼ੋਅ 'ਤੇ ਵੀ ਪਾਬੰਦੀ ਲਾਈ ਜਾਵੇ।

PunjabKesariਇਥ ਦੱਸ ਦੇਈਏ ਕਿ ਇਸ ਮਾਮਲੇ 'ਚ ਅੰਮ੍ਰਿਤਸਰ ਪੁਲਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੋਸ਼ 'ਤੇ ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸਾਈ ਮੋਰਚੇ ਦੇ ਚੇਅਰਮੈਨ ਸੋਨੂੰ ਜਫਰ ਦੁਆਰਾ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ 'ਚ ਫਰਾਹ ਖਾਨ, ਭਾਰਤੀ ਤੇ ਰਵੀਨਾ ਟੰਡਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਸਬੰਧੀ ਪੁਸ਼ਟੀ ਥਾਣਾ ਅਜਨਾਲਾ ਦੇ ਨਵ ਨਿਯੂਤਕ ਐੱਸ. ਐੱਚ. ਓ ਇੰਸਪੈਕਟਰ ਕਮਲਜੀਤ ਸਿੰਘ ਰੰਧਾਵਾ ਨੇ ਕੀਤੀ।


author

Baljeet Kaur

Content Editor

Related News