ਮਹਾਰਾਜੇ ਦੀ ਨਗਰੀ ''ਚ ''ਕੋਰੋਨਾ'' ਦਾ ਕਹਿਰ, ਨਹੀਂ ਰੁੱਕ ਰਹੀ ਪਾਜ਼ੇਟਿਵ ਮਰੀਜ਼ਾਂ ਦੀ ਦਰ ਤੇ ਨਾ ਹੀ ਮੌਤ ਦਰ

08/24/2020 3:16:19 PM

ਚੰਡੀਗੜ੍ਹ (ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਦੇ ਆਪਣੇ ਚੋਣ ਖੇਤਰ ਅਤੇ ਉਨ੍ਹਾਂ ਦੀ ਆਪਣੀ ਨਗਰੀ ਪਟਿਆਲਾ 'ਚ ਵੀ ਵਰਲਡ ਵਿਆਪੀ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੇ ਕਹਿਰ ਮਚਾਇਆ ਹੋਇਆ ਹੈ। ਹਾਲਾਂਕਿ ਇਸ ਮਹਾਮਾਰੀ ਦੇ ਕਹਿਰ ਨਾਲ ਰਾਜ ਦੇ ਲੁਧਿਆਣਾ ਅਤੇ ਜਲੰਧਰ ਜ਼ਿਲ੍ਹੇ ਜ਼ਿਆਦਾ ਗ੍ਰਸਤ ਹਨ ਪਰ ਜਨਸੰਖਿਆ ਜਾਂ ਅਤੇ ਇਡਸਟਰੀ ਦੀ ਹਾਜ਼ਰੀ ਅਤੇ ਮਾਈਗ੍ਰਟਰੀ ਪਾਪੂਲੇਸ਼ਨ ਦੀ ਮੌਜ਼ੂਦਗੀ ਦੇ ਆਧਾਰ 'ਤੇ ਪਟਿਆਲਾ ਦੀ ਸਥਿਤੀ ਜ਼ਿਆਦਾ ਚਿੰਤਾਜਨਕ ਹੈ। ਐਤਵਾਰ ਨੂੰ ਲੁਧਿਆਣਾ 'ਚ ਪਾਏ ਗਏ 242 ਪਾਜ਼ੇਟਿਵ ਮਾਮਲਿਆਂ ਤੋਂ ਬਾਅਦ ਪਟਿਆਲਾ ਵਿਚ ਹੀ ਸਭ ਤੋਂ ਜ਼ਿਆਦਾ 188 ਮਰੀਜ਼ਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਰਾਜ ਭਰ 'ਚ ਐਤਵਾਰ ਤੱਕ ਕੋਰੋਨਾ ਲਈ ਪਾਜ਼ੇਟਿਵ ਪਾਏ ਗਏ ਕੁਲ 41779 ਮਾਮਲਿਆਂ ਵਿਚੋਂ 4896 ਮਾਮਲੇ ਪਟਿਆਲਾ ਨਾਲ ਜੁੜੇ ਹੋਏ ਹਨ। ਇਸ ਮਾਮਲੇ ਵਿਚ ਲੁਧਿਆਣਾ ਅਤੇ ਜਲੰਧਰ ਤੋਂ ਬਾਅਦ ਇਸ ਜ਼ਿਲ੍ਹਾ ਦਾ ਨੰਬਰ ਆਉਂਦਾ ਹੈ। ਇਨ੍ਹਾਂ ਵਿਚੋਂ ਹਾਲੇ ਵੀ 1509 ਮਾਮਲੇ ਐਕਟਿਵ ਹਨ ਜਦੋਂਕਿ 122 ਮਰੀਜ਼ਾਂ ਦੀ ਮੌਤ ਹੋ ਚੁੱਕੀ।

ਇਹ ਵੀ ਪੜ੍ਹੋ : ਨੰਬਰ ਵਧਾਉਣ ਲਈ ਹੁਣ 'ਜ਼ਬਰਦਸਤੀ' ਹੋਣਗੇ ਸਰਕਾਰੀ ਮੁਲਾਜ਼ਮਾਂ ਦੇ 'ਕੋਰੋਨਾ' ਟੈਸਟ

ਇਕ ਕੰਟੇਨਮੈਂਟ ਤਾਂ 13 ਮਾਈਕ੍ਰੋਕੰਟੇਨਮੈਂਟ ਜ਼ੋਨ
ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਵ ਮਾਮਲਿਆਂ ਦੀ ਵਧਦੀ ਸੰਖਿਆ ਅਤੇ ਮੌਤ ਦੇ ਤਾਂਡਵ ਨੂੰ ਵੇਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 476 ਜਨਸੰਖਿਆ ਲਈ ਇਕ ਕੰਟੇਨਮੈਂਟ ਜ਼ੋਨ ਐਲਾਨਿਆ ਹੈ ਜਦੋਂਕਿ 855 ਪ੍ਰਭਾਵਿਤ ਜਨਸੰਖਿਆ ਲਈ 10 ਹੋਰ ਮਾਈਕ੍ਰੋਕੰਟੇਨਮੈਂਟ ਜ਼ੋਨ ਐਲਾਨੇ ਹਨ।

ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ 24 ਘੰਟਿਆਂ ਵਿਚ ਕੋਰੋਨਾ ਪੀੜਤਾਂ ਦੀ ਮੌਤ ਦਾ ਰਿਕਾਰਡ
ਜ਼ਿਲ੍ਹੇ ਦੇ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਰਾਜ ਦਾ ਪਹਿਲਾ ਮੈਡੀਕਲ ਕਾਲਜ ਹੋਣ ਦਾ ਦਰਜਾ ਪ੍ਰਾਪਤ ਹੈ। ਕੋਰੋਨਾ ਦੇ ਇਲਾਜ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਵੀ ਸਭਤੋਂ ਪਹਿਲਾਂ ਇਸ ਹਸਪਤਾਲ ਵਿਚ ਕੀਤੀ ਗਈ ਸੀ। ਪਰ ਇਸ ਕਾਲਜ ਅਤੇ ਹਸਪਤਾਲ ਵਿਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਲੈ ਕੇ ਸਮੇਂ-ਸਮੇਂ 'ਤੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿਚ ਪਿਛਲੇ ਅਪ੍ਰੈਲ ਮਹੀਨੇ ਦੌਰਾਨ ਇਸ ਕਾਲਜ ਅਤੇ ਹਸਪਤਾਲ ਦੀਆਂ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਨੇ ਆਮ ਵਰਤੋਂ ਦੇ ਉਪਕਰਨਾਂ ਅਤੇ ਸਾਧਨਾਂ ਦੀ ਕਮੀ ਦੇ ਚਲਦੇ ਵਿਰੋਧ ਜਤਾਇਆ ਸੀ। ਇਹੀ ਨਹੀਂ ਐਤਵਾਰ ਦੀ ਰਿਪੋਰਟ ਅਨੁਸਾਰ ਸਿਰਫ 24 ਘੰਟਿਆਂ ਦੀ ਸਮਾਂ ਸੀਮਾ ਦੌਰਾਨ ਇਸ ਹਸਪਤਾਲ ਵਿਚ 25 ਕੋਰੋਨਾ ਪੀੜਤਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਜੋ ਕਿਸੇ ਵੀ ਹਸਪਤਾਲ ਲਈ ਰਿਕਾਰਡ ਹੈ। ਇਹੀ ਨਹੀਂ ਦੋਸ਼ ਇਹ ਵੀ ਲੱਗੇ ਕਿ ਲਾਸ਼ਾਂ ਨੂੰ ਕੋਰੋਨਾ ਵਾਰਡ ਤੋਂ ਮਾਰਚਰੀ ਵਿਚ ਸ਼ਿਫਟ ਕਰਨ ਵਿਚ ਕਈ ਘੰਟੇ ਲਾ ਦਿੱਤੇ ਗਏ ਜਿਸ ਕਾਰਨ ਵਾਰਡ ਵਿਚ ਇਲਾਜ ਅਧੀਨ ਹੋਰ ਮਰੀਜ਼ਾਂ ਵਿਚ ਡਰ ਪੈਦਾ ਹੋ ਗਿਆ।

ਇਹ ਵੀ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ

ਹਸਪਤਾਲ ਵਿਚ ਇਲਾਜ ਅਧੀਨ ਇਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ 'ਜਗਬਾਣੀ' ਇਸ ਵੀਡੀਓ ਦੇ ਸੱਚ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਵੀਡੀਓ 'ਚ ਵੀ ਉਕਤ ਨੌਜਵਾਨ ਵਲੋਂ ਹਸਪਤਾਲ ਦੀਆਂ ਸੇਵਾਵਾਂ ਅਤੇ ਸਹੂਲਤਾਂ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਹੀ ਨਹੀਂ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਹੋਰ ਕਿਸੇ ਜ਼ਿਲੇ ਦੇ ਮੁਕਾਬਲੇ ਐਤਵਾਰ ਨੂੰ ਵੀ ਜ਼ਿਆਦਾ ਰਿਹਾ। ਸਰਕਾਰੀ ਬੁਲੇਟਿੰਨ ਅਨੁਸਾਰ ਐਤਵਾਰ ਨੂੰ ਸੂਬੇ ਭਰ 'ਚ 50 ਕੋਰੋਨਾ ਪੀੜਤਾਂ ਦੀ ਮੌਤ ਦਾ ਜੋ ਰਿਕਾਰਡ ਸਾਹਮਣੇ ਆਇਆ ਹੈ ਉਸ 'ਚ ਜ਼ਿਆਦਾ ਮਾਮਲੇ ਪਟਿਆਲਾ ਨਾਲ ਸੰਬੰਧਤ ਹਨ।


Anuradha

Content Editor

Related News