ਬੋਨੀ ਭਾਵੇਂ ਬਣਿਆ ਅਕਾਲੀ ਪਰ ਅਜਨਾਲਾ ਅਜੇ ਵੀ ਟਕਸਾਲੀ

2/14/2020 5:20:18 PM

ਅੰਮ੍ਰਿਤਸਰ : ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਭਾਵੇਂ ਅਕਾਲੀ ਦਲ ਵਿਚ ਵਾਪਸੀ ਕਰ ਗਏ ਹਨ ਪਰ ਉਨ੍ਹਾਂ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਅਜੇ ਵੀ ਟਕਸਾਲੀ ਹਨ। ਡਾ. ਰਤਨ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਬੋਨੀ ਸਮਝਦਾਰ ਹੋ ਗਏ ਹਨ ਅਤੇ ਆਪਣੇ ਫੈਸਲੇ ਖੁਦ ਲੈ ਸਕਦੇ ਨਹ। ਡਾ. ਅਜਨਾਲਾ ਨੇ ਕਿਹਾ ਕਿ ਅਕਾਲੀ ਦਲ ਵਿਚ ਵਾਪਸੀ ਵਰਗੀ ਕੋਲੀ ਗੱਲ ਨਹੀਂ ਹੈ, ਸੁਖਬੀਰ ਬਾਦਲ ਬਸ ਮੇਰਾ ਹਾਲ ਜਾਨਣ ਘਰ ਆਏ ਸਨ ਕਿਉਂਕਿ ਮੈਂ ਠੀਕ ਨਹੀਂ ਰਹਿੰਦਾ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋਈ ਹੈ। ਦੂਜੇ ਪਾਸੇ ਬੋਨੀ ਅਜਨਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਜਦੋਂ ਉਨ੍ਹਾਂ ਦੇ ਘਰ ਆਏ ਸੀ ਤਾਂ ਉਨ੍ਹਾਂ ਨੇ ਪਿਤਾ ਰਤਨ ਅਜਨਾਲਾ ਦਾ ਹਾਲ-ਚਾਲ ਪੁੱਛਿਆ ਸੀ। 

ਭਾਵੇਂ ਬੋਨੀ ਅਜਨਾਲਾ ਵਲੋਂ ਅਕਾਲੀ ਦਲ ਵਿਚ ਵਾਪਸੀ ਕਰ ਲਈ ਗਈ ਹੈ ਪਰ ਡਾ. ਰਤਨ ਸਿੰਘ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਜਿਉਂ ਦੀ ਤਿਉਂ ਹੈ। ਇਸ ਤੋਂ ਇਲਾਵਾ ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਡਾ. ਰਤਨ ਸਿੰਘ ਅਜਨਾਲਾ ਦੇ ਉਨ੍ਹਾਂ ਨਾਲ ਹੋਣ ਦੀ ਗੱਲ ਕਹੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurminder Singh

This news is Edited By Gurminder Singh