ਰਾਸ਼ਟਰਪਤੀ ਭਵਨ ਦਾ ਰੋਜ਼ਾਨਾ ਦਾ ਔਸਤ ਬਿਜਲੀ ਦਾ ਬਿੱਲ 3 ਲੱਖ 75 ਹਜ਼ਾਰ ਰੁਪਏ!
Friday, Jun 10, 2022 - 09:10 AM (IST)
 
            
            ਤਪਾ ਮੰਡੀ (ਜ.ਬ.) - ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਦਾ 2020-21 ਸਾਲ ਦਾ ਬਿਜਲੀ ਦਾ ਬਿੱਲ 13 ਕਰੋੜ 75 ਲੱਖ 89 ਹਜ਼ਾਰ 5 ਰੁਪਏ ਆਇਆ ਸੀ। 2021-22 ਸਾਲ ਦਾ ਇਹ ਬਿੱਲ 13 ਕਰੋੜ 22 ਲੱਖ 21 ਹਜ਼ਾਰ 191 ਰੁਪਏ ਸੀ। ਮਿਲੀ ਜਾਣਕਾਰੀ ਅਨੁਸਾਰ ਇਥੋਂ ਦੇ ਇਕ ਆਰ. ਟੀ. ਆਈ. ਐਕਟੀਵਿਸਟ ਸਤਪਾਲ ਗੋਇਲ ਨੇ ਰਾਸ਼ਟਰਪਤੀ ਭਵਨ ਕੋਲੋਂ ਬਿਜਲੀ ਦੇ ਬਿੱਲ ਸਬੰਧੀ ਆਰ. ਟੀ. ਆਈ. ਐਕਟ 2005 ਅਧੀਨ ਜਾਣਕਾਰੀ ਮੰਗੀ ਸੀ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ
ਦੂਜੇ ਪਾਸੇ ਰਾਸ਼ਟਰਪਤੀ ਭਵਨ ਦੇ ਲੋਕ ਸੂਚਨਾ ਅਧਿਕਾਰੀ ਨੇ ਆਪਣੀ ਚਿੱਠੀ ਨੰਬਰ 585 ਮਿਤੀ 27 ਮਈ 2022 ਰਾਹੀਂ ਜੋ ਜਾਣਕਾਰੀ ਦਿੱਤੀ, ਉਸ ਮੁਤਾਬਕ ਰਾਸ਼ਟਰਪਤੀ ਭਵਨ ਦਾ 2020-21 ਦਾ ਮਾਸਿਕ ਬਿੱਲ ਔਸਤ 1 ਕਰੋੜ 15 ਲੱਖ ਰੁਪਏ ਹੈ। ਰੋਜ਼ਾਨਾ ਦਾ ਇਹ ਔਸਤ ਬਿੱਲ 3 ਲੱਖ 75 ਹਜ਼ਾਰ ਰੁਪਏ ਬਣਦਾ ਹੈ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            