ਦੁਰਲੱਭ ਤੇ ਨਾ ਛਪ ਸਕੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰੇ SGPC : ਜਥੇਦਾਰ ਹਰਪ੍ਰੀਤ ਸਿੰਘ
Monday, Sep 14, 2020 - 10:42 PM (IST)
ਜਲੰਧਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹ ਐਸ. ਜੀ. ਪੀ. ਸੀ. ਵਲੋਂ ਛਾਪੀਆਂ ਗਈਆਂ ਅਜਿਹੀਆਂ ਪੁਸਤਕਾਂ ਨੂੰ ਦੁਬਾਰਾ ਪ੍ਰਕਾਸ਼ਿਤ ਕਰੇ, ਜੋ ਕਿ ਹੁਣ ਦੁਰਲੱਭ ਹੋ ਗਈਆਂ ਹਨ।
ਸ਼੍ਰੋਮਣੀ ਕਮੇਟੀ ਨੇ ਬੀਤੇ ਕਈ ਸਾਲਾਂ 'ਚ ਅਜਿਹੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ 'ਚ ਅਕਾਦਮਿਕ ਅਤੇ ਇਤਿਹਾਸਕ ਸਬੰਧੀ ਮਹੱਤਵਪੂਰਣ ਜਾਣਕਾਰੀ ਹੈ। ਇਸ ਦੌਰਾਨ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਇਨ੍ਹਾਂ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਨ ਸਬੰਧੀਐਸ. ਜੀ. ਪੀ. ਸਂੀ. ਨਾਲ ਗੱਲ ਕੀਤੀ ਹੈ ਬਲਕਿ 2 ਬੱਸਾਂ ਵੀ ਖਰੀਦਣ ਲਈ ਕਿਹਾ ਹੈ, ਜੋ ਕਿ ਇਨ੍ਹਾਂ ਕਿਤਾਬਾਂ ਨੂੰ ਦੁਨੀਆਂ ਸਾਹਮਣੇ ਰੱਖਣ। ਇਹ ਬੱਸਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਸਿੱਖ ਸਾਹਿਤ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣਗੀਆਂ।
ਇਨ੍ਹਾਂ 'ਚੋਂ ਕੁੱਝ ਕਿਤਾਬਾਂ ਦੀ ਦੁਰਲੱਭਤਾ ਦਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ 'ਚ 1947 ਦੇ ਕਤਲੇਆਮ ਬਾਰੇ ਮਹੱਤਵਪੂਰਣ ਜਾਣਕਾਰੀਆਂ ਹਨ। ਉਨ੍ਹਾਂ ਕਿਹਾ ਕਿ ਜਦ ਮੈਂ ਇਸ ਦੀ ਭਾਲ ਕਰ ਰਿਹਾ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਗੁਰਦੁਆਰਾ ਨਾਨਕ ਮਾਤਾ ਵਿਖੇ ਲਾਇਬ੍ਰੇਰੀ ਵਿਚ ਉਪਲੱਬਧ ਸੀ। ਮੈਂ ਉਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੁਲਾਇਆ, ਜਿਨ੍ਹਾਂ ਦੱਸਿਆ ਕਿ ਇਹ ਕਿਤਾਬਾਂ ਕੈਟਾਲਾਗ ਵਿਚ ਹਨ ਪਰ ਲਾਇਬ੍ਰੇਰੀ ਵਿਚ ਨਹੀਂ ਸਨ। ਹਾਲਾਂਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇਨ੍ਹਾਂ ਕਿਤਾਬਾਂ ਨੂੰ ਲੱਭਣ 'ਚ ਸਫਲਤਾ ਹਾਸਲ ਕਰ ਲਈ ਸੀ। ਉਨ੍ਹਾਂ ਕਿਹਾ ਕਿ ਕਰਤਾਰ ਸਿੰਘ ਝੱਬਰ ਵਲੋਂ ਰੋਜ਼ਾਨਾ ਲਿਖੀ ਜਾਣ ਵਾਲੀ ਡਾਇਰੀ ਦਾ ਪੰਜਾਬੀ ਤੇ ਅੰਗਰੇਜ਼ੀ ਅਨੁਵਾਦ 'ਅਕਾਲੀ ਮੋਰਚੇ ਅਤੇ ਝੱਬਰ' ਇਸ ਸਾਲ ਫਰਵਰੀ 'ਚ ਪ੍ਰਕਾਸ਼ਿਤ ਕੀਤੀ ਗਈ, ਜੋ ਕਿ ਐਸ. ਜੀ. ਪੀ. ਸੀ. ਵਲੋਂ ਚਲਾਏ ਜਾਣ ਵਾਲੇ ਕਿਤਾਬਾਂ ਦੇ ਸਟੋਰਾਂ 'ਤੇ ਵੀ ਉਪਲੱਬਧ ਨਹੀਂ ਸੀ। ਕਰਤਾਰ ਸਿੰਘ ਝੱਬਰ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਭ੍ਰਿਸ਼ਟ ਮਹੰਤਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ 'ਚੋਂ ਬਾਹਰ ਕੱਢ ਦਿੱਤਾ ਸੀ।