ਇਸ਼ਕ ਦੀਆਂ ਪੀਂਘਾਂ ਪਾ 5 ਸਾਲਾਂ ਤੱਕ ਲੁੱਟੀ NRI ਔਰਤ ਦੀ ਇੱਜ਼ਤ, ਪਤੀ ਨਾਲ ਝਗੜੇ ਦਾ ਚੁੱਕਿਆ ਫ਼ਾਇਦਾ

Tuesday, Aug 15, 2023 - 03:14 PM (IST)

ਇਸ਼ਕ ਦੀਆਂ ਪੀਂਘਾਂ ਪਾ 5 ਸਾਲਾਂ ਤੱਕ ਲੁੱਟੀ NRI ਔਰਤ ਦੀ ਇੱਜ਼ਤ, ਪਤੀ ਨਾਲ ਝਗੜੇ ਦਾ ਚੁੱਕਿਆ ਫ਼ਾਇਦਾ

ਲੁਧਿਆਣਾ (ਰਾਮ) : ਥਾਣਾ ਕੂਮ ਕਲਾਂ ਇਲਾਕੇ ’ਚ ਐੱਨ. ਆਰ. ਆਈ. ਔਰਤ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਅਮਰੀਕਾ ਦੀ ਰਹਿਣ ਵਾਲੀ ਹੈ। ਔਰਤ ਮੁਲਜ਼ਮ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇਸੇ ਕਾਰਨ ਮੁਲਜ਼ਮ ਦਾ ਉਸ ਦੇ ਘਰ ਆਉਣਾ-ਜਾਣਾ ਸੀ। ਪੀੜਤਾ ਨੇ 29 ਜੂਨ ਨੂੰ ਮੁਲਜ਼ਮ ਖ਼ਿਲਾਫ਼ ਥਾਣਾ ਕੂਮ ਕਲਾਂ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਕਰੀਬ ਡੇਢ ਮਹੀਨੇ ਬਾਅਦ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਮੇਲ ਸਿੰਘ ਪੁੱਤਰ ਦਲੀਪ ਸਿੰਘ ਨਿਵਾਸੀ ਸ਼ਿਮਲਾਪੁਰੀ, ਗਿੱਲ ਰੋਡ ਵਜੋਂ ਹੋਈ ਹੈ। ਥਾਣਾ ਕੂਮ ਕਲਾਂ ਪੁਲਸ ਨੇ ਔਰਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਜਸਮੇਲ ਸਿੰਘ (49) ਖ਼ਿਲਾਫ਼ ਧਾਰਾ 376, 420 ਤਹਿਤ ਕਾਰਵਾਈ ਕੀਤੀ ਹੈ। ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਅਜੇ ਬਾਹਰ ਹੈ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਮੋਹਾਲੀ ਵਾਸੀਆਂ ਲਈ ਅਹਿਮ ਐਲਾਨ, ਜਾਣੋ ਕੀ ਬੋਲੇ ਅਮਨ ਅਰੋੜਾ
ਪੀੜਤਾ ਦੀ ਪਤੀ ਨਾਲ ਚੱਲ ਰਹੀ ਸੀ ਅਣਬਣ
ਔਰਤ ਨੇ ਦੱਸਿਆ ਕਿ ਉਸ ਦੀ ਪਤੀ ਨਾਲ ਅਣਬਣ ਚੱਲ ਰਹੀ ਸੀ। ਉਸ ਨੇ ਆਪਣੀ ਪਰੇਸ਼ਾਨੀ ਜਸਮੇਲ ਸਿੰਘ ਨਾਲ ਸਾਂਝੀ ਕੀਤੀ ਸੀ। ਜਸਮੇਲ ਸਿੰਘ ਨਗਰ ਨਿਗਮ ਤੋਂ ਰਿਟਾਇਰ ਮੁਲਾਜ਼ਮ ਹੈ। ਪਤੀ ਦੇ ਨਾਲ ਚੱਲ ਰਹੇ ਝਗੜੇ ਦਾ ਫ਼ਾਇਦਾ ਚੁੱਕ ਕੇ ਜਸਮੇਲ ਸਿੰਘ ਨੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦਿੱਤਾ।

ਇਹ ਵੀ ਪੜ੍ਹੋ : CM ਮਾਨ ਨੇ ਖੁਸ਼ ਕੀਤੇ ਪੰਜਾਬ ਦੇ 'ਕੋਰੋਨਾ ਯੋਧੇ', ਕਰ ਦਿੱਤਾ ਵੱਡਾ ਐਲਾਨ

ਬਾਅਦ ’ਚ ਉਸ ਨਾਲ ਸਰੀਰਕ ਸਬੰਧ ਬਣਾ ਲਏ। ਉਹ ਉਸ ਤੋਂ ਕਈ ਵਾਰ ਲੱਖਾਂ ਰੁਪਏ ਲੈ ਚੁੱਕਾ ਹੈ। ਮੁਲਜ਼ਮ ਪਿਛਲੇ 5 ਸਾਲ ਤੋਂ ਉਸ ਔਰਤ ਨਾਲ ਸਬੰਧ ਬਣਾ ਰਿਹਾ ਸੀ। ਆਖ਼ਰ ਵਿਚ ਜਦੋਂ ਔਰਤ ਨੇ ਜਸਮੇਲ ਸਿੰਘ ’ਤੇ ਵਿਆਹ ਕਰਨ ਦਾ ਦਬਾਅ ਪਾਇਆ ਤਾਂ ਉਹ ਮੁੱਕਰ ਗਿਆ। ਬਾਅਦ ’ਚ ਉਸ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
 

For Android:- https://play.google.com/store/apps/details?id=com.jagbani&hl=en
 

For IOS:- https://itunes.apple.com/in/app/id538323711?mt=8


 


author

Babita

Content Editor

Related News