ਲੁਧਿਆਣਾ 'ਚ 15 ਸਾਲਾਂ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, 2 ਦੋਸਤਾਂ ਸਣੇ ਦੋਸ਼ੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Saturday, Dec 31, 2022 - 03:44 PM (IST)

ਲੁਧਿਆਣਾ 'ਚ 15 ਸਾਲਾਂ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, 2 ਦੋਸਤਾਂ ਸਣੇ ਦੋਸ਼ੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ (ਰਾਜ) : ਥਾਣਾ ਸਲੇਮ ਟਾਬਰੀ ਇਲਾਕੇ 'ਚ 15 ਸਾਲ ਦੀ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਵਰਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ 'ਚ ਪੁਲਸ ਨੇ ਦੋਸ਼ੀ ਸਮੇਤ 2 ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸਥਾਨਕ ਸਰਕਾਰਾਂ ਵਿਭਾਗ ਦੀ ਵੱਡੀ ਕਾਰਵਾਈ : ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਦੀ ਕੌਂਸਲਰ ਵੱਜੋਂ ਮੈਂਬਰਸ਼ਿਪ ਖਾਰਜ

ਜਾਣਕਾਰੀ ਮੁਤਾਬਕ ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਧੀ 26 ਤਾਰੀਖ਼ ਨੂੰ ਘਰ ਤੋਂ ਲਾਪਤਾ ਹੋ ਗਈ ਸੀ। ਅਗਲੇ ਦਿਨ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਦੱਸਿਆ ਕਿ ਬਿੱਲਾ ਨਾਂ ਦਾ ਮੁੰਡਾ ਉਸ ਨੂੰ ਆਪਣੇ ਨਾਲ ਲੈ ਗਿਆ ਸੀ।

ਇਹ ਵੀ ਪੜ੍ਹੋ : ਖੰਨਾ 'ਚ ਡਾਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CCTV 'ਚ ਕੈਦ ਹੋਈ ਵਾਰਦਾਤ

ਉੱਥੇ ਉਸ ਨੇ ਸੁੰਨਸਾਨ ਥਾਂ 'ਤੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਇਸ ਘਟਨਾ 'ਚ ਉਸ ਦੇ 2 ਦੋਸਤਾਂ ਨੇ ਵੀ ਸਾਥ ਦਿੱਤਾ। ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨ 'ਤੇ ਦੋਸ਼ੀ ਸਮੇਤ 2 ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News