ਗੁਆਂਢੀ ਦੀ ਨਾਬਾਲਗ ਕੁੜੀ ਨੂੰ ਇਕੱਲੀ ਦੇਖ ਬੇਈਮਾਨ ਹੋਇਆ ਹਵਸ ਦਾ ਭੇੜੀਆ, ਕੀਤਾ ਸ਼ਰਮਨਾਕ ਕਾਂਡ

Sunday, Oct 04, 2020 - 11:02 AM (IST)

ਗੁਆਂਢੀ ਦੀ ਨਾਬਾਲਗ ਕੁੜੀ ਨੂੰ ਇਕੱਲੀ ਦੇਖ ਬੇਈਮਾਨ ਹੋਇਆ ਹਵਸ ਦਾ ਭੇੜੀਆ, ਕੀਤਾ ਸ਼ਰਮਨਾਕ ਕਾਂਡ

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਅਧੀਨ ਆਉਂਦੇ ਇਲਾਕੇ ਹਰਗੋਬਿੰਦਪੁਰਾ ’ਚ ਇਕ ਗੁਆਂਢੀ ਵੱਲੋਂ ਆਪਣੇ ਗੁਆਂਢੀ ਦੀ ਨਾਬਾਲਗ ਕੁੜੀ ਨਾਲ ਕਥਿਤ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਪੁਲਸ ਨੇ ਕਥਿਤ ਦੋਸ਼ੀ ਖ਼ਿਲਾਫ਼ ਜਬਰ-ਜ਼ਿਨਾਹ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਥਾਣੇ ਅਧੀਨ ਆਉਂਦੇ ਇਲਾਕੇ ਦੀ ਰਹਿਣ ਵਾਲੀ ਨਾਬਾਲਗ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਨੇ ਨਾਬਾਲਗ ਕੁੜੀ ਨੂੰ ਇਕੱਲਾ ਦੇਖ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਨਾਲ ਜਬਰ-ਜ਼ਿਨਾਹ ਕੀਤਾ। ਸਬ ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਕਥਿਤ ਦੋਸ਼ੀ ਨੂੰ ਤੁਰੰਤ ਹਿਰਾਸਤ ’ਚ ਲੈ ਕੇ ਮੁਕੱਦਮਾ ਦਰਜ ਕਰ ਲਿਆ, ਜਿਸ ਸਬੰਧੀ ਅੱਗੇ ਦੀ ਜਾਂਚ ਅਮਲ ’ਚ ਲਿਆਂਦੀ ਜਾ ਰਹੀ ਹੈ।
 


author

Babita

Content Editor

Related News