ਗੁਰਦਾਸਪੁਰ ''ਚ 15 ਸਾਲ ਦੇ ਮੁੰਡੇ ਦੀ ਦਰਿੰਦਗੀ, ਮਾਸੂਮ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੀਤਾ ਜਬਰ-ਜ਼ਿਨਾਹ

Sunday, Sep 12, 2021 - 11:16 AM (IST)

ਗੁਰਦਾਸਪੁਰ ''ਚ 15 ਸਾਲ ਦੇ ਮੁੰਡੇ ਦੀ ਦਰਿੰਦਗੀ, ਮਾਸੂਮ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੀਤਾ ਜਬਰ-ਜ਼ਿਨਾਹ

ਗੁਰਦਾਸਪੁਰ : ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਇਕ ਪਿੰਡ 'ਚ 15 ਸਾਲਾ ਨਾਬਾਲਗ ਮੁੰਡੇ ਵੱਲੋਂ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ

ਜਾਣਕਾਰੀ ਮੁਤਾਬਕ ਪੀੜਤ ਬੱਚੀ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਘਰ ਤੋਂ ਬਾਹਰ ਖੇਡ ਰਹੀ ਸੀ। ਇਸ ਦੌਰਾਨ ਪਿੰਡ ਦਾ ਹੀ ਸੌਰਵ ਨਾਂ ਦਾ ਇਕ ਨਾਬਾਲਗ ਮੁੰਡਾ ਉਸ ਨੂੰ ਖਾਣ ਦੀ ਚੀਜ ਦੇਣ ਦੇ ਬਹਾਨੇ ਆਪਣੇ ਨਾਲ ਘਰ ਲੈ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਾਜਪਾ ਤੇ ਕਾਂਗਰਸੀ ਵਰਕਰਾਂ ਦੀ ਝੜਪ ਦੌਰਾਨ ਲਾਠੀਚਾਰਜ, ਦੇਖੋ ਤਣਾਅਪੂਰਨ ਹਾਲਾਤ ਦੀਆਂ ਤਸਵੀਰਾਂ

ਇੱਥੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਬੱਚੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਉਸ ਦੀ ਮਾਂ ਦੋਸ਼ੀ ਦੇ ਘਰ ਪਹੁੰਚੀ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਦੋਸ਼ੀ ਵੱਲੋਂ ਬੱਚੀ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਹੀ ਕੁੱਝ ਧਨਾਢ ਲੋਕਾਂ ਵੱਲੋਂ ਉਨ੍ਹਾਂ 'ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਨੋਟ : ਸਮਾਜ 'ਚ ਲਗਾਤਾਰ ਵੱਧ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News