ਜਗਰਾਓਂ ''ਚ 8 ਸਾਲਾ ਬੱਚੀ ਨਾਲ ਦਰਿੰਦਗੀ, ਗੇਮ ਖਿਡਾਉਣ ਬਹਾਨੇ ਨੌਜਵਾਨ ਨੇ ਕੀਤੀਆਂ ਹੱਦਾਂ ਪਾਰ

07/10/2021 11:24:06 AM

ਜਗਰਾਓਂ (ਜ. ਬ.) : ਥਾਣਾ ਸਦਰ ਜਗਰਾਓਂ ਦੇ ਅਧੀਨ ਆਉਂਦੇ ਪਿੰਡ ਰੂਮੀ ਵਿਚ ਇਕ 8 ਸਾਲਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਕਮਲਦੀਪ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਡਾਕਟਰੀ ਜਾਂਚ ਕਰਵਾ ਕੇ ਬੱਚੀ ਦੀ ਮਾਤਾ ਦੇ ਬਿਆਨ ’ਤੇ ਮੁਲਜ਼ਮ ਕਰਮਜੀਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਰੂਮੀ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੀਕੈਂਡ ਤੇ ਨਾਈਟ 'ਕਰਫ਼ਿਊ' ਖ਼ਤਮ, ਜਾਣੋ ਕੀ ਨੇ ਨਵੇਂ ਦਿਸ਼ਾ-ਨਿਰਦੇਸ਼

ਜਾਣਕਾਰੀ ਅਨੁਸਾਰ ਬੱਚੀ ਘਰ ’ਚ ਇਕੱਲੀ ਸੀ। ਉਸ ਨੂੰ ਘਰ ਦੇ ਨੇੜੇ ਰਹਿਣ ਵਾਲਾ ਮੁਲਜ਼ਮ ਕਰਮਜੀਤ ਸਿੰਘ (30) ਗੇਮ ਖਿਡਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਇਕ ਕਮਰੇ ਵਿਚ ਬੱਚੀ ਨਾਲ ਜ਼ਬਰਦਸਤੀ ਕੀਤੀ। ਬੱਚੀ ਦੀ ਮਾਤਾ ਅਨੁਸਾਰ ਜਦੋਂ ਉਹ ਘਰ ਆਈ ਤਾਂ ਬੱਚੀ ਘਰ ਵਿਚ ਨਾ ਹੋਣ 'ਤੇ ਉਸ ਦੀ ਤਲਾਸ਼ ਕੀਤੀ ਤਾਂ ਉਹ ਮੁਲਜ਼ਮ ਦੇ ਘਰ ’ਚੋਂ ਮਿਲੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ

ਬੱਚੀ ਕਮਰੇ ’ਚੋਂ ਰੋਂਦੀ ਹੋਈ ਬਾਹਰ ਆਈ ਅਤੇ ਉਸ ਨੇ ਸਾਰੀ ਗੱਲ ਦੱਸ ਦਿੱਤੀ। ਘਟਨਾ ਦੇ ਬਾਅਦ ਉਹ ਜਗਰਾਓਂ ਦੀ ਚੌਂਕੀ ਵਿਚ ਆ ਗਏ ਅਤੇ ਪੁਲਸ ਨੂੰ ਬਿਆਨ ਦੇਣ ’ਤੇ ਬੱਚੀ ਦਾ ਡਾਕਟਰੀ ਚੈੱਕਅਪ ਕਰਵਾਉਣ ਦੇ ਬਾਅਦ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਦਰਜ ਕਰ ਲਿਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News