ਘਰੋਂ ਭਜਾਈ ਕੁੜੀ ਨਾਲ ਪ੍ਰੇਮੀ ਨੇ ਦਗ਼ਾ ਕਮਾਇਆ, ਹਵਸ ਮਿਟਾਉਣ ਮਗਰੋਂ ਇੰਝ ਮਾਰੀ ਠੋਕਰ

Sunday, Sep 13, 2020 - 12:37 PM (IST)

ਘਰੋਂ ਭਜਾਈ ਕੁੜੀ ਨਾਲ ਪ੍ਰੇਮੀ ਨੇ ਦਗ਼ਾ ਕਮਾਇਆ, ਹਵਸ ਮਿਟਾਉਣ ਮਗਰੋਂ ਇੰਝ ਮਾਰੀ ਠੋਕਰ

ਡੇਰਾਬੱਸੀ (ਅਨਿਲ) : ਡੇਰਾਬੱਸੀ ਨੇੜਲੇ ਇਕ ਪਿੰਡ ਦੀ ਇਕ ਕੁੜੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਰਾਜ ਕੁਮਾਰ ਵਾਸੀ ਪਿੰਡ ਲਿਹਾਰਸਾ, ਜ਼ਿਲ੍ਹਾ ਅੰਬਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਕੁੜੀ ਨੇ ਦੱਸਿਆ ਕਿ ਦੋਸ਼ੀ ਰਾਜ ਕੁਮਾਰ ਦੇ ਨਾਨਕੇ ਉਨ੍ਹਾਂ ਪਿੰਡ 'ਚ ਹਨ।

ਇਹ ਵੀ ਪੜ੍ਹੋ : ਰੇਲਵੇ ਕੁਆਰਟਰ 'ਚੋਂ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਬਲੇਡ ਨਾਲ ਵੱਢੇ ਮਿਲੇ ਕਈ ਅੰਗ

ਰਾਜ ਕੁਮਾਰ ਦੇ ਪਿਤਾ ਕਾਫੀ ਸਮੇਂ ਪਹਿਲਾਂ ਘਰ ਤੋਂ ਚਲੇ ਗਏ ਸਨ, ਜਿਸ ਕਾਰਣ ਇਨ੍ਹਾਂ ਦਾ ਪਰਿਵਾਰ ਸਾਡੇ ਪਿੰਡ 'ਚ ਹੀ ਰਹਿੰਦਾ ਸੀ। ਕੁੜੀ ਨੇ ਦੱਸਿਆ ਕਿ ਉਹ ਦੋਵੇਂ ਇਕ-ਦੂਜੇ ਨੂੰ ਪਸੰਦ ਕਰਦੇ ਸੀ, ਜਿਸ ਕਰ ਕੇ ਉਹ 31 ਅਗਸਤ ਨੂੰ ਸ਼ਾਮੀਂ 6 ਵਜੇ ਆਪਣੇ ਘਰ ਤੋਂ ਭੱਜ ਗਏ। ਉਨ੍ਹਾਂ ਨੇ ਅੰਬਾਲਾ ਪੁੱਜ ਕੇ ਇਕ ਹੋਟਲ 'ਚ ਕਮਰਾ ਲੈ ਲਿਆ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਮੋਦੀ ਖਿਲਾਫ ਖੋਲ੍ਹਿਆ ਮੋਰਚਾ, ਟਵਿੱਟਰ 'ਤੇ ਜੰਮ ਕੇ ਕੱਢੀ ਭੜਾਸ

ਦੋਸ਼ੀ ਰਾਜ ਕੁਮਾਰ ਨੇ ਉਸ ਰਾਤ ਕੁੜੀ ਨਾਲ ਸਰੀਰਕ ਸਬੰਧ ਬਣਾਏ। ਦੋਸ਼ੀ ਨੇ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਇਸ ਮਗਰੋਂ ਰਾਜ ਕੁਮਾਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। 9 ਸਤੰਬਰ ਨੂੰ ਅੰਮ੍ਰਿਤਸਰ ਤੋਂ ਰੇਲ ਰਾਹੀਂ ਉਹ ਅੰਬਾਲਾ ਪੁੱਜ ਗਏ। ਅੰਬਾਲਾ ਆ ਕੇ ਰਾਜ ਕੁਮਾਰ ਆਖਣ ਲੱਗਾ ਕਿ ਹੁਣ ਉਸ ਕੋਲ ਪੈਸੇ ਨਹੀਂ ਹਨ ਅਤੇ ਉਹ ਉਸ ਨੂੰ ਖੁਸ਼ ਨਹੀਂ ਰੱਖ ਸਕਦਾ, ਇਸ ਲਈ ਉਹ ਆਪਣੇ ਘਰ ਵਾਪਸ ਚਲੀ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ 'ਬਦਲੀਆਂ-ਤਾਇਨਾਤੀਆਂ' 'ਤੇ ਸਰਕਾਰ ਦਾ ਵੱਡਾ ਫ਼ੈਸਲਾ, 6 ਮਹੀਨਿਆਂ ਲਈ ਲਾਈ ਪਾਬੰਦੀ

ਪੀੜਤ ਕੁੜੀ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨ ਨੇ ਉਸ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਪੁਲਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਰਾਜ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


 


author

Babita

Content Editor

Related News