ਰਿਸ਼ਤੇ ਸ਼ਰਮਸਾਰ : ਕਲਯੁਗੀ ਪਿਓ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਮੂੰਹ ਕਾਲਾ

Tuesday, Sep 08, 2020 - 09:31 AM (IST)

ਰਿਸ਼ਤੇ ਸ਼ਰਮਸਾਰ : ਕਲਯੁਗੀ ਪਿਓ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਮੂੰਹ ਕਾਲਾ

ਸਾਹਨੇਵਾਲ/ਕੁਹਾੜਾ (ਜ.ਬ.) : ਇਕ ਕਲਯੁਗੀ ਵਿਹਲੜ ਪਿਓ ਵੱਲੋਂ ਆਪਣੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਬੇਸ਼ਰਮੀ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਚੌਕੀ ਕੰਗਣਵਾਲ ਦੀ ਪੁਲਸ ਨੇ ਕਥਿਤ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ

ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਇਲਾਕੇ ਦੀ ਰਹਿਣ ਵਾਲੀ 14 ਸਾਲਾ ਨਾਬਾਲਗਾ ਦੀ ਮਾਤਾ ਨੇ ਦੱਸਿਆ ਕਿ ਉਸ ਦੀਆਂ 5 ਧੀਆਂ ਹਨ, ਜਿਨ੍ਹਾਂ ’ਚੋਂ 4 ਧੀਆਂ ਦਾ ਵਿਆਹ ਹੋ ਚੁੱਕਾ ਹੈ ਅਤੇ ਇਕ 14 ਸਾਲਾ ਛੋਟੀ ਧੀ ਘਰ ’ਚ ਹੀ ਰਹਿੰਦੀ ਹੈ। ਕੁੱਝ ਸਮਾਂ ਪਹਿਲਾਂ ਉਸ ਦੀ ਧੀ ਨੇ ਉਸ ਦੇ ਪਤੀ ਦੀ ਕਾਲੀ ਕਰਤੂਤ ਬਾਰੇ ਦੱਸਿਆ।

ਇਹ ਵੀ ਪੜ੍ਹੋ : JEE Main ਤੋਂ ਬਾਅਦ ਹੁਣ 13 ਨੂੰ ਹੋਵੇਗੀ 'ਨੀਟ' ਦੀ ਪ੍ਰੀਖਿਆ, NTA ਨੇ ਖਿੱਚੀ ਤਿਆਰੀ

ਜਦੋਂ ਉਸ ਨੇ ਆਪਣੇ ਪਤੀ ਦਾ ਵਿਰੋਧ ਕਰਦੇ ਹੋਏ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਕਹੀ ਤਾਂ ਹਵਸ ਦੇ ਭੁੱਖੇ ਪਿਓ ਨੇ ਕਿਸੇ ਨੂੰ ਦੱਸਣ ’ਤੇ ਮਾਂ-ਧੀ ਦਾ ਕਤਲ ਕਰਨ ਦੀ ਧਮਕੀ ਦਿੱਤੀ। ਚੌਂਕੀ ਕੰਗਣਵਾਲ ਦੇ ਇੰਚਾਰਜ ਸਬ ਇੰਸ. ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਬਾਲਗਾ ਦੀ ਮਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਪਿਓ ਰਾਮ ਕਰਨ (55) ਖਿਲਾਫ਼ ਜਬਰ-ਜ਼ਿਨਾਹ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ ਦਿੱਤੀ ਜਾਵੇਗੀ ਇਹ ਖ਼ਾਸ ਸਹੂਲਤ

ਪੀੜਤਾ ਦੀ ਮਾਂ ਫੈਕਟਰੀ ’ਚ ਕੰਮ ਕਰਦੀ ਹੈ, ਜਦੋਂ ਕਿ ਉਸ ਦਾ ਪਤੀ ਰਾਮ ਕਰਨ ਘਰ ’ਚ ਵਿਹਲਾ ਰਹਿੰਦਾ ਹੈ। ਸਬ-ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਨਾਬਾਲਗਾ ਦਾ ਮੈਡੀਕਲ ਕਰਵਾਇਆ ਜਾਵੇਗਾ।



 


author

Babita

Content Editor

Related News