ਝੋਲਾਛਾਪ ਡਾਕਟਰ ਦੀ ਸ਼ਰਮਨਾਕ ਕਰਤੂਤ, ਗਲੀ ''ਚ ਖੇਡ ਰਹੀ 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

Thursday, Dec 30, 2021 - 10:34 AM (IST)

ਝੋਲਾਛਾਪ ਡਾਕਟਰ ਦੀ ਸ਼ਰਮਨਾਕ ਕਰਤੂਤ, ਗਲੀ ''ਚ ਖੇਡ ਰਹੀ 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ) : ਗੁਲਾਬੀ ਬਾਗ ਕਾਲੋਨੀ ਵਿਚ ਇਕ ਝੋਲਾਛਾਪ ਡਾਕਟਰ ਨੇ ਸ਼ਰਮਸਾਰ ਕਰਨ ਵਾਲੀ ਘਿਨਾਉਣੀ ਹਰਕਤ ਕੀਤੀ ਹੈ। ਉਕਤ ਝੋਲਾਛਾਪ ਡਾਕਟਰ ਘਰ ਦੇ ਬਾਹਰ ਖੇਡ ਰਹੀ 4 ਸਾਲ ਦੀ ਮਾਸੂਮ ਬੱਚੀ ਨੂੰ ਬਹਾਨੇ ਨਾਲ ਆਪਣੇ ਕਲੀਨਿਕ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬੱਚੀ ਰੋਂਦੇ ਹੋਏ ਘਰ ਪੁੱਜੀ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ। ਫਿਰ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : Year Ender 2021 : ਪੂਰਾ ਸਾਲ 'ਪੰਜਾਬ ਕਾਂਗਰਸ' 'ਚ ਛਿੜੀ ਰਹੀ ਜੰਗ, ਵੱਡੇ ਤੂਫ਼ਾਨ ਨੇ ਬਦਲੀ ਸਿਆਸੀ ਫ਼ਿਜ਼ਾ

ਪੁਲਸ ਨੇ ਗੁਰੂ ਨਾਨਕ ਅਸਟੇਟ ਵਿਚ ਰਹਿਣ ਵਾਲੇ ਮੁਲਜ਼ਮ ਅਜੇ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਅਜੇ ਕੁਮਾਰ ਦਾ ਗੁਲਾਬੀ ਬਾਗ ’ਚ ਕਲੀਨਿਕ ਹੈ, ਜੋ ਕਿ ਇਕ ਝੋਲਾਛਾਪ ਡਾਕਟਰ ਹੈ। 4 ਸਾਲ ਦੀ ਮਾਸੂਮ ਆਪਣੇ ਘਰ ਦੀ ਗਲੀ ਵਿਚ ਖੇਡ ਰਹੀ ਸੀ। ਇਸ ਦੌਰਾਨ ਅਜੇ ਕੁਮਾਰ ਆਪਣੀ ਕਲੀਨਿਕ ’ਤੇ ਸੀ। ਉਸ ਨੇ ਬੱਚੀ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾਇਆ ਅਤੇ ਕਲੀਨਿਕ ਦੇ ਅੰਦਰ ਲੈ ਗਿਆ, ਜਿੱਥੇ ਅਜੇ ਨੇ ਬੱਚੀ ਨਾਲ ਘਿਨਾਉਣਾ ਕਾਰਾ ਕੀਤਾ।

ਇਹ ਵੀ ਪੜ੍ਹੋ : ਮਜੀਠੀਆ ਦੀ ਭਾਲ ’ਚ ਛਾਪੇਮਾਰੀ ਜਾਰੀ, ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

ਜਦੋਂ ਬੱਚੀ ਵਾਪਸ ਆਪਣੇ ਘਰ ਗਈ ਤਾਂ ਬਾਥਰੂਮ ਵਿਚ ਜਾ ਕੇ ਰੋਣ ਲੱਗ ਗਈ। ਜਦੋਂ ਉਸ ਦੀ ਮਾਂ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਬੱਚੀ ਨੇ ਦੱਸਿਆ ਕਿ ਅੰਕਲ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਸ ਨੂੰ ਬੁਲਾਇਆ। ਉਧਰ, ਏ. ਐੱਸ. ਆਈ. ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਡਾਕਟਰ ਅਜੇ ਸ਼ਰਮਾ ਨੂੰ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News