ਸ਼ਰਮਨਾਕ : ਹਵਸ ਦੀ ਭੁੱਖ ਨੇ ਬਣਾਇਆ ਜਾਨਵਰ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

Friday, Jul 24, 2020 - 12:18 PM (IST)

ਸ਼ਰਮਨਾਕ : ਹਵਸ ਦੀ ਭੁੱਖ ਨੇ ਬਣਾਇਆ ਜਾਨਵਰ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਮੋਹਾਲੀ (ਪਰਦੀਪ) : ਮੋਹਾਲੀ 'ਚ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਹਵਸ ਦੀ ਭੁੱਖ 'ਚ ਜਾਨਵਰ ਬਣੇ ਨੌਜਵਾਨ ਨੇ 6 ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਫਿਲਹਾਲ ਪੁਲਸ ਵੱਲੋਂ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੂਰੇ ਉੱਤਰੀ ਭਾਰਤ 'ਚੋਂ ਮੋਹਰੀ ਬਣੀ ਪਟਿਆਲਾ ਦੀ ਇਹ 'ਲੈਬ', 24 ਘੰਟੇ ਦੇ ਰਹੀ ਸੇਵਾਵਾਂ

ਜਾਣਕਾਰੀ ਦਿੰਦਿਆਂ ਐਸ. ਐਚ. ਓ. ਮਨਫੂਲ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦੇ ਭਰਾ ਮੁਤਾਬਕ ਉਸ ਦੀ ਭੈਣ ਅੰਬਾਂ ਵਾਲੇ ਬਾਗ 'ਚ ਗਈ ਸੀ, ਜਿੱਥੇ ਇਕ ਨੌਜਵਾਨ ਆਇਆ ਅਤੇ ਉਸ ਦੀ ਭੈਣ ਨਾਲ ਕੁੱਟਮਾਰ ਕਰਨ ਲੱਗਾ, ਜਿਸ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਿਆ। ਕਿਸੇ ਤਰ੍ਹਾਂ ਬੱਚੀ ਘਰ ਪੁੱਜੀ ਅਤੇ ਬੇਹੋਸ਼ ਹੋ ਗਈ।

ਇਹ ਵੀ ਪੜ੍ਹੋ : ਵਿਆਹ ਦਾ ਲਾਰਾ ਲਾ ਅਗਵਾ ਕੀਤੀ ਨਾਬਾਲਗ ਕੁੜੀ, ਜਦੋਂ ਪੁਲਸ ਲੱਭ ਕੇ ਲਿਆਈ ਤਾਂ...

ਜਦੋਂ ਬੱਚੀ ਦੇ ਘਰਵਾਲੇ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਬੱਚੀ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਕੀਤੀ। ਬੱਚੀ ਨੇ ਹੋਸ਼ 'ਚ ਆਉਣ ਤੋਂ ਬਾਅਦ ਆਪਣੇ ਨਾਲ ਹੋਈ ਹੱਡਬੀਤੀ ਸੁਣਾਈ ਅਤੇ ਦੱਸਿਆ ਕਿ ਫੈਜਲ ਨਾਂ ਦਾ ਨੌਜਵਾਨ ਪਹਿਲਾਂ ਵੀ ਉਸ ਨਾਲ ਜ਼ਬਰਦਸਤੀ ਕਰ ਚੁੱਕਾ ਹੈ। ਫਿਲਹਾਲ ਪੁਲਸ ਨੇ ਇਸ ਘਟਨਾ ਦੇ ਦੋਸ਼ੀ ਫੈਜਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਖਿਲਾਫ ਧਾਰਾ 376, 323 ਅਤੇ 506 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 
ਇਹ ਵੀ ਪੜ੍ਹੋ : 'ਗਰਭਵਤੀ ਜਨਾਨੀਆਂ' ਤੋਂ ਡਿਊਟੀ ਕਰਾਉਣ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼


author

Babita

Content Editor

Related News