ਮਤਰੇਏ ਪਿਓ ਨੇ ਮਾਸੂਮ ਧੀ ਨਾਲ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪੀਆਂ, ਆਖ਼ਰ ਇੰਝ ਖੁੱਲ੍ਹੀ ਪੋਲ

03/21/2023 12:53:56 PM

ਲੁਧਿਆਣਾ (ਰਾਜ) : ਇੱਥੇ ਸਦਰ ਇਲਾਕੇ ਦੇ ਬਚਿੱਤਰ ਨਗਰ 'ਚ ਇਕ ਮਤਰੇਏ ਪਿਓ ਵੱਲੋਂ 9 ਸਾਲਾਂ ਦੀ ਮਾਸੂਮ ਧੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤਾ ਦੀ ਮਾਂ ਦਾ ਦੂਜਾ ਵਿਆਹ ਸਾਲ 2018 'ਚ ਹਰਦੀਪ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਵੀ ਉਸ ਨਾਲ ਰਹਿੰਦੀ ਸੀ। ਇਸ ਦੌਰਾਨ ਮਤਰੇਆ ਪਿਓ ਬੱਚੀ ਨਾਲ ਆਪਣੀ ਹਵਸ ਮਿਟਾਉਂਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ 'ਚ Internet ਨੂੰ ਲੈ ਕੇ ਆਈ ਵੱਡੀ ਖ਼ਬਰ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ

ਸਾਲ 2022 'ਚ ਜਦੋਂ ਬੱਚੀ ਆਪਣੀ ਨਾਨੀ ਦੇ ਘਰ ਮੋਹਾਲੀ ਗਈ ਤਾਂ ਉਸ ਨੇ ਨਾਨੀ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਨਾਨੀ ਨੇ ਤੁਰੰਤ ਪੂਰੇ ਮਾਮਲੇ ਦੀ ਜਾਣਕਾਰੀ ਮੋਹਾਲੀ 'ਚ ਦਰਜ ਕਰਵਾਈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਮਾਮਲੇ 'ਚ ਹੁਣ NIA ਦੀ ਐਂਟਰੀ, 8 ਟੀਮਾਂ ਪੁੱਜੀਆਂ ਪੰਜਾਬ

ਇੱਥੋਂ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਮਾਮਲਾ ਲੁਧਿਆਣਾ ਭੇਜਿਆ ਗਿਆ। ਲੁਧਿਆਣਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਉਕਤ ਐੱਫ. ਆਈ. ਆਰ. ਦੇ ਤਹਿਤ ਦੋਸ਼ੀ ਹਰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News