ਮੁੰਡੇ ਨਾਲ 2 ਸਾਲਾਂ ਦੀ ਦੋਸਤੀ ਦਾ ਅਜਿਹਾ ਅੰਜਾਮ ਭੁਗਤਣਾ ਪਵੇਗਾ, ਕੁੜੀ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

Friday, Feb 10, 2023 - 10:52 AM (IST)

ਮੁੰਡੇ ਨਾਲ 2 ਸਾਲਾਂ ਦੀ ਦੋਸਤੀ ਦਾ ਅਜਿਹਾ ਅੰਜਾਮ ਭੁਗਤਣਾ ਪਵੇਗਾ, ਕੁੜੀ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਲੁਧਿਆਣਾ (ਤਰੁਣ) : ਮੁੰਡੇ ਨਾਲ 2 ਸਾਲਾਂ ਦੀ ਦੋਸਤੀ ਦਾ ਅੰਜਾਮ ਇੰਨਾ ਭਿਆਨਕ ਹੋਵੇਗਾ, ਇਹ ਤਾਂ ਕੁੜੀ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ ਹੋਵੇਗਾ। ਜਿਸ ਮੁੰਡੇ ਨਾਲ ਸੋਸ਼ਲ ਮੀਡੀਆ 'ਤੇ 2 ਸਾਲ ਪਹਿਲਾਂ ਦੋਸਤੀ ਕੀਤੀ, ਉਸ ਨੇ ਹੀ ਕੁੜੀ ਦੀ ਪੱਤ ਰੋਲ ਦਿੱਤੀ। ਨੌਜਵਾਨ ਨੇ 17 ਸਾਲਾ ਕੁੜੀ ਨੂੰ ਹੋਟਲ ’ਚ ਲਿਜਾ ਕੇ ਜਬਰ-ਜ਼ਿਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਖ਼ੁਦ ਨਾਲ ਹੋਈ ਵਾਰਦਾਤ ਤੋਂ ਬਾਅਦ ਥਾਣੇ ਜਾ ਕੇ ਡਵੀਜ਼ਨ ਨੰਬਰ-5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਮੁਲਜ਼ਮ ਨੌਜਵਾਨ ਪੰਕਜ ਨਿਵਾਸੀ ਹੁਸ਼ਿਆਰਪੁਰ ਖ਼ਿਲਾਫ਼ 4-16 ਪੋਸਕੋ ਐਕਟ ਸਮੇਤ ਧਾਰਾ 376 ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ

ਕੇਸ ਦੀ ਇੰਚਾਰਜ ਅਵਨੀਤ ਕੌਰ ਨੇ ਦੱਸਿਆ ਕਿ 17 ਸਾਲਾ ਕੁੜੀ ਵਿਦਿਆਰਥਣ ਹੈ, ਜਿਸ ਦੀ 2 ਸਾਲ ਪਹਿਲਾਂ ਇੰਸਟਗ੍ਰਾਮ ਜ਼ਰੀਏ ਮੁਲਜ਼ਮ ਨੌਜਵਾਨ ਪੰਕਜ ਨਾਲ ਦੋਸਤੀ ਹੋਈ। ਮੋਬਾਇਲ ਜ਼ਰੀਏ ਵੀ ਦੋਹਾਂ ’ਚ ਸੰਪਰਕ ਰਿਹਾ। ਪਹਿਲਾਂ ਵੀ ਉਹ ਕਈ ਵਾਰ ਮਿਲ ਚੁੱਕੇ ਸਨ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਜਮ਼ਾਨਤ ਮਗਰੋਂ ਸਿਮਰਜੀਤ ਬੈਂਸ ਅੱਜ ਹੋਣਗੇ ਜੇਲ੍ਹ 'ਚੋਂ ਰਿਹਾਅ

2 ਫਰਵਰੀ ਨੂੰ ਪੰਕਜ ਮਨਪ੍ਰੀਤ ਨੂੰ ਮਿਲਣ ਲੁਧਿਆਣਾ ਪੁੱਜਾ। ਮੁਲਜ਼ਮ ਪੰਕਜ ਵਰਗਲਾ ਕੇ ਪੀੜਤਾ ਨੂੰ ਇਕ ਹੋਟਲ ’ਚ ਲੈ ਗਿਆ, ਜਿੱਥੇ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਕਰਦਿਆਂ ਉਕਤ ਘਿਨੌਣੀ ਵਾਰਦਾਤ ਕੀਤੀ। ਪੁਲਸ ਨੇ ਮੁਲਜ਼ਮ ਪੰਕਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਪੰਕਜ ਦੀ ਉਮਰ 23 ਸਾਲ ਹੈ, ਜੋ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News