ਘੋਰ ਕਲਯੁਗ! ਨਾਨੇ ਨੇ 12 ਸਾਲਾ ਦੋਹਤੀ ਨਾਲ ਵਾਰ-ਵਾਰ ਕੀਤਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ

Saturday, Mar 26, 2022 - 10:27 AM (IST)

ਘੋਰ ਕਲਯੁਗ! ਨਾਨੇ ਨੇ 12 ਸਾਲਾ ਦੋਹਤੀ ਨਾਲ ਵਾਰ-ਵਾਰ ਕੀਤਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ

ਲੁਧਿਆਣਾ (ਰਾਜ) : ਸ਼ਹਿਰ ਦੀਆਂ ਬੱਚੀਆਂ ਆਪਣਿਆਂ ਤੋਂ ਹੀ ਸੁਰੱਖਿਅਤ ਨਹੀਂ ਰਹੀਆਂ। ਇਕ ਮਾਮਲੇ ’ਚ ਕਲਯੁਗੀ ਨਾਨੇ ਨੇ ਆਪਣੀ ਹੀ 12 ਸਾਲ ਦੀ ਦੋਹਤੀ ਨਾਲ ਜਬਰ-ਜ਼ਿਨਾਹ ਕਰ ਦਿੱਤਾ। ਇਸ ਘਟਨਾ ਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਜਾਣਗੇ। ਜਦੋਂ ਬੱਚੀ ਦੇ ਢਿੱਡ ’ਚ ਦਰਦ ਹੋਇਆ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਇਆ ਗਿਆ। ਜਾਂਚ ’ਚ ਪਤਾ ਲੱਗਾ ਕਿ ਉਸ ਨਾਲ ਜਬਰ-ਜ਼ਿਨਾਹ ਹੋਇਆ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੁਲਜ਼ਮ ਨਾਨਾ ਹੇਮਰਾਜ ਸ਼ਰਮਾ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਹਵਸ ਦਾ ਭੁੱਖਾ ਜੀਜਾ ਭੁੱਲ ਬੈਠਾ ਰਿਸ਼ਤੇ ਦਾ ਲਿਹਾਜ਼, ਸਾਲੀ ਦੇ ਹੱਥ-ਪੈਰ ਬੰਨ੍ਹ ਹੋਟਲ 'ਚ ਲਿਜਾ ਕੀਤਾ ਸ਼ਰਮਨਾਕ ਕਾਰਾ

ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ 4 ਬੱਚੇ ਹਨ, ਜਿਸ ’ਚੋਂ 3 ਪੁੱਤਰ ਅਤੇ ਇਕ ਧੀ ਹੈ। ਮਾਂ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਇਕ ਫੈਕਟਰੀ ’ਚ ਕੰਮ ਕਰਦੇ ਹਨ ਅਤੇ ਉੱਥੇ ਹੀ ਰਹਿੰਦੇ ਹਨ। ਉਸ ਦੇ ਮਾਂ-ਬਾਪ ਨੇ ਉਸ ਦੀ ਧੀ ਨੂੰ ਪਾਲਣ-ਪੋਸ਼ਣ ਲਈ ਆਪਣੇ ਕੋਲ ਰੱਖ ਲਿਆ ਸੀ ਤਾਂ ਕਿ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕੇ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਪਿਓ ਹੀ ਉਸ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਵੇਗਾ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦੇ ਢਿੱਡ ’ਚ ਕੁੱਝ ਦਿਨਾਂ ਤੋਂ ਦਰਦ ਹੋ ਰਿਹਾ ਸੀ। ਇਸ ਲਈ ਉਹ ਉਸ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਗਏ ਸਨ, ਜਿੱਥੇ ਡਾਕਟਰਾਂ ਨੇ ਚੈੱਕਅਪ ਦੌਰਾਨ ਦੱਸਿਆ ਕਿ ਉਸ ਦੀ ਧੀ ਦੇ ਨਾਲ ਜਬਰ-ਜ਼ਿਨਾਹ ਹੋਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੁਣ ਨਹੀਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ!, ਕੇਂਦਰ ਨੇ ਜਾਰੀ ਕੀਤੇ ਸਖ਼ਤ ਹੁਕਮ

ਜਦੋਂ ਉਸ ਨੇ ਧੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਨਾਨਾ ਉਸ ਨੂੰ ਡਰਾ-ਧਮਕਾ ਕੇ ਗਲਤ ਕੰਮ ਕਰਦਾ ਸੀ, ਜੋ ਕਿ ਉਸ ਦੇ ਨਾਲ ਕਈ ਵਾਰ ਅਜਿਹਾ ਗੰਦਾ ਕੰਮ ਕਰ ਚੁੱਕਾ ਹੈ। ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਸਹੁਰੇ ਨੂੰ ਕਾਲ ਕਰ ਕੇ ਦੱਸਿਆ ਪਰ ਉਸ ਨੇ ਮੋਬਾਇਲ ਬੰਦ ਕਰ ਲਿਆ, ਜਿਸ ਤੋਂ ਬਾਅਦ ਉਸ ਦਾ ਸਹੁਰਾ ਘਰੋਂ ਫ਼ਰਾਰ ਹੋ ਗਿਆ। ਉਧਰ, ਇਸ ਮਾਮਲੇ ’ਚ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News