ਨਾਬਾਲਗ ਵਿਦਿਆਰਥੀਆਂ ਵੱਲੋਂ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ

Sunday, Feb 18, 2018 - 05:12 PM (IST)

ਨਾਬਾਲਗ ਵਿਦਿਆਰਥੀਆਂ ਵੱਲੋਂ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ


ਨਵਾਂਸ਼ਹਿਰ (ਤ੍ਰਿਪਾਠੀ) - 8ਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਮੂਵੀ ਬਣਾਉਣ ਵਾਲੇ 2 ਨੌਜਵਾਨਾਂ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 
ਥਾਣਾ ਬਲਾਚੌਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਨੀਲੋਫਰ (ਕਾਲਪਨਿਕ ਨਾਂ) ਸਰਕਾਰੀ ਸਕੂਲ 'ਚ 8ਵੀਂ ਜਮਾਤ 'ਚ ਪੜ੍ਹਦੀ ਹੈ। 9 ਫਰਵਰੀ ਨੂੰ ਸਕੂਲ ਛੁੱਟੀ ਉਪਰੰਤ ਜਦੋਂ ਉਹ ਵਾਪਸ ਘਰ ਆ ਰਹੀ ਸੀ ਤਾਂ ਉਸਦੀ ਲੜਕੀ ਨੂੰ 2 ਨੌਜਵਾਨ ਧੱਕੇ ਨਾਲ ਚੁੱਕ ਕੇ ਇਕ ਖੰਡਰ ਮਕਾਨ 'ਚ ਲੈ ਗਏ, ਜਿਥੇ ਇਕ ਨੌਜਵਾਨ ਨੇ ਉਸਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਤੇ ਦੂਜੇ ਨੌਜਵਾਨ ਨੇ ਉਸ ਨੂੰ ਫੜ ਕੇ ਰੱਖਿਆ। ਉਕਤ ਨੌਜਵਾਨਾਂ ਨੇ ਉਸਦੀ ਲੜਕੀ ਦੀ ਮੂਵੀ ਬਣਾ ਲਈ ਤੇ ਰੌਲਾ ਪਾਉਣ ਅਤੇ ਕਿਸੇ ਨੂੰ ਗੱਲ ਦੱਸਣ 'ਤੇ ਇਸ ਨੂੰ ਨੈੱਟ 'ਤੇ ਪਾਉਣ ਦੀ ਧਮਕੀ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਰਾਜ ਕੁਮਾਰ ਚੰਦਰ ਪੁੱਤਰ ਪਰਮਜੀਤ ਤੇ ਹਰਮਨ ਪੁੱਤਰ ਸੁਰਿੰਦਰ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਉਸੇ ਸਕੂਲ ਦੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਜਦਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ।


Related News