ਰਿਸ਼ਤਿਆਂ ਦਾ ਲਿਹਾਜ਼ ਭੁੱਲਿਆ ਭਰਾ, ਮੰਦਬੁੱਧੀ ਭੈਣ ਨਾਲ ਟੱਪੀਆਂ ਸਾਰੀਆਂ ਹੱਦਾਂ
Friday, Mar 28, 2025 - 04:07 PM (IST)

ਫਿਰੋਜ਼ਪੁਰ : ਫਿਰੋਜ਼ਪੁਰ ਦੇ ਬਸਤੀ ਭੱਟੀਆਂ ਵਾਲੀ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਿਸ਼ਤਿਆਂ ਦੀ ਲਾਜ ਭੁੱਲ ਇਕ ਭਰਾ ਵਲੋਂ ਆਪਣੀ ਮੂੰਹ ਬੋਲੀ ਮੰਦਬੁੱਧੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਜਾਣਕਾਰੀ ਮੁਤਾਬਕ ਬੱਚੀ ਦਾ ਪਰਿਵਾਰ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਜਦੋਂ ਪਰਿਵਾਰਕ ਮੈਂਬਰ ਕੰਮ ਲਈ ਘਰੋਂ ਬਾਹਰ ਗਏ ਹੋਏ ਸੀ ਤਾਂ ਉਕਤ ਮੁੰਡਾ ਘਰ ਆਇਆ ਅਤੇ ਬੱਚੀ ਨੂੰ ਇਕੱਲੀ ਦੇਖ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਫਿਰ ਖੂਨ ਨਾਲ ਲੱਥਪਥ ਬੱਚੀ ਨੂੰ ਛੱਡ ਕੇ ਉਹ ਘਰੋਂ ਭੱਜ ਗਿਆ, ਜਿਸ ਨੂੰ ਬੱਚੀ ਦੀ ਮਾਂ ਨੇ ਦੇਖ ਲਿਆ। ਜਦੋਂ ਉਸ ਨੇ ਬੱਚੀ ਨੂੰ ਇਸ ਹਾਲਤ 'ਚ ਦੇਖਿਆ ਤਾਂ ਰੌਲਾ ਪਾਇਆ। ਫਿਰ ਉਕਤ ਮੁੰਡੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਫਿਲਹਾਲ ਪਰਿਵਾਰ ਨੇ ਉਕਤ ਮੁੰਡੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।