9 ਸਾਲਾ ਧੀ ਨਾਲ ਗੁਆਂਢੀ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਮੁਲਜ਼ਮ ਕਾਬੂ

Saturday, Feb 10, 2024 - 04:33 PM (IST)

9 ਸਾਲਾ ਧੀ ਨਾਲ ਗੁਆਂਢੀ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਮੁਲਜ਼ਮ ਕਾਬੂ

ਸਮਾਣਾ (ਦਰਦ, ਅਸ਼ੋਕ) : ਘਰ ਆਈ ਗੁਆਂਢੀ ਦੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਸਿਟੀ ਪੁਲਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਅਧਿਕਾਰੀ ਸਿਟੀ ਪੁਲਸ ਦੀ ਸਬ-ਇੰਸਪੈਕਟਰ ਅਜੀਤ ਕੌਰ ਨੇ ਦੱਸਿਆ ਕਿ ਕੁੜੀ ਦੀ ਮਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਨੇ 8 ਫਰਵਰੀ ਦੀ ਸ਼ਾਮ ਗੁਆਂਢਣ ਨੂੰ ਬਲਾਉਣ ਲਈ ਆਪਣੀ 9 ਸਾਲਾ ਧੀ ਨੂੰ ਉਸ ਦੇ ਘਰ ਭੇਜਿਆ ਸੀ।

15 ਮਿੰਟ ਤੱਕ ਧੀ ਦੇ ਵਾਪਸ ਨਾ ਆਉਣ 'ਤੇ ਜਦ ਉਹ ਖ਼ੁਦ ਗੁਆਂਢਣ ਦੇ ਘਰ ਗਈ ਤਾਂ ਉਸ ਦਾ ਪੁੱਤਰ ਉਸ ਦੀ ਧੀ ਦਾ ਮੂੰਹ ਬੰਦ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ, ਜਦ ਕਿ ਉਸ ਦੀ ਮਾਂ ਘਰ ਨਹੀਂ ਸੀ। ਰੌਲਾ ਪਾਉਣ 'ਤੇ ਮੁਲਜ਼ਮ ਨੌਜਵਾਨ ਉਥੋਂ ਫ਼ਰਾਰ ਹੋ ਗਿਆ। ਸਿਟੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਤਰੁੰਤ ਕਾਰਵਾਈ ਕਰਕੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ।

ਕੁੜੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਕਰਵਾਈ ਗਈ ਅਤੇ ਸੈਂਪਲ ਚੰਡੀਗੜ੍ਹ ਲੈਬ ’ਚ ਭੇਜ ਦਿੱਤੇ। ਡਾਕਟਰਾਂ ਵੱਲੋਂ ਇਜਾਜ਼ਤ ਦੇਣ ਤੇ ਕੁੜੀ ਦਾ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਇਆ ਜਾਵੇਗਾ, ਜਦੋਂ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਮਿਲੇ ਹੁਕਮਾਂ ਅਨੁਸਾਰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
 


author

Babita

Content Editor

Related News