ਹਵਸ ਦੀ ਅੱਗ 'ਚ ਨੌਜਵਾਨ ਨੇ ਮਾਸੂਮ ਬੱਚੀ ਨੂੰ ਵੀ ਨਾ ਬਖ਼ਸ਼ਿਆ, ਖੰਡਰਨੁਮਾ ਮਕਾਨ 'ਚ ਲਿਜਾ ਕੀਤੀ ਗੰਦੀ ਕਰਤੂਤ

Monday, May 09, 2022 - 10:03 AM (IST)

ਹਵਸ ਦੀ ਅੱਗ 'ਚ ਨੌਜਵਾਨ ਨੇ ਮਾਸੂਮ ਬੱਚੀ ਨੂੰ ਵੀ ਨਾ ਬਖ਼ਸ਼ਿਆ, ਖੰਡਰਨੁਮਾ ਮਕਾਨ 'ਚ ਲਿਜਾ ਕੀਤੀ ਗੰਦੀ ਕਰਤੂਤ

ਲੁਧਿਆਣਾ (ਰਾਜ) : ਹਵਸ ਦੀ ਅੱਗ 'ਚ ਨੌਜਵਾਨ ਨੇ 4 ਸਾਲਾਂ ਦੀ ਮਾਸੂਮ ਬੱਚੀ ਨੂੰ ਵੀ ਨਹੀਂ ਬਖ਼ਸ਼ਿਆ। ਉਸ ਨੇ ਘਰ ਦੇ ਬਾਹਰ ਇਕ ਖੰਡਰਨੁਮਾ ਮਕਾਨ ’ਚ ਲਿਜਾ ਕੇ 4 ਬੱਚੀ ਨਾਲ ਜਬਰ-ਜ਼ਿਨਾਹ ਵਰਗੀ ਗੰਦੀ ਕਰਤੂਤ ਨੂੰ ਅੰਜਾਮ ਦਿੱਤਾ। ਬੱਚੀ ਨੇ ਘਰ ਆ ਕੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਸਦਰ ਦੀ ਪੁਲਸ ਨੇ ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਲਵਕੁਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ‘ਘਬਰਾਹਟ’ ਦੀ ਵਜ੍ਹਾ ਕਰ ਕੇ ਦਿਵਿਆਂਗ ਬੱਚੇ ਨੂੰ ਨਹੀਂ ਜਾਣ ਦਿੱਤਾ ਜਹਾਜ਼ ’ਚ, DGCA ਨੇ ਸ਼ੁਰੂ ਕੀਤੀ ਜਾਂਚ

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਘਰੋਂ ਕੁੱਝ ਦੂਰੀ ’ਤੇ ਉਸ ਦੀ ਮਾਂ ਦਾ ਘਰ ਹੈ, ਜੋ ਕਿ ਖੰਡਰਨੁਮਾ ਹੈ। ਉਸ ਦੀ ਧੀ ਘਰੋਂ ਉੱਥੇ ਗਈ ਸੀ, ਜਿੱਥੇ ਉਕਤ ਵਿਅਕਤੀ ਉਸ ਦੀ ਧੀ ਨੂੰ ਅੰਦਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਖੰਨਾ ਤੋਂ 'ਆਪ' ਵਿਧਾਇਕ ਤਰੁਣਪ੍ਰੀਤ ਸੋਂਧ ਦੀ Facebook ਆਈ. ਡੀ. ਹੈਕ, ਲੋਕਾਂ ਨੂੰ ਗਲਤ ਮੈਸਜ ਕਰ ਰਿਹਾ ਹੈਕਰ

ਜਦੋਂ ਬੱਚੀ ਘਰ ਆਈ ਤਾਂ ਰੋ ਰਹੀ ਸੀ। ਉਸ ਦੇ ਗੁਪਤ ਅੰਗ ’ਚੋਂ ਖੂਨ ਨਿਕਲ ਰਿਹਾ ਸੀ। ਮਾਂ ਦੇ ਪੁੱਛਣ ’ਤੇ ਬੱਚੀ ਨੇ ਸਾਰੀ ਘਟਨਾ ਬਾਰੇ ਦੱਸ ਦਿੱਤਾ। ਉਧਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਫ਼ਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News