ਜ਼ਮਾਨਤ ''ਤੇ ਆਇਆ ਰੇਪ ਕੇਸ ਦਾ ਦੋਸ਼ੀ ਅਫੀਮ ਸਣੇ ਗ੍ਰਿਫਤਾਰ

Tuesday, Mar 06, 2018 - 07:20 AM (IST)

ਜ਼ਮਾਨਤ ''ਤੇ ਆਇਆ ਰੇਪ ਕੇਸ ਦਾ ਦੋਸ਼ੀ ਅਫੀਮ ਸਣੇ ਗ੍ਰਿਫਤਾਰ

ਜਲੰਧਰ/ਭੋਗਪੁਰ, (ਮਹੇਸ਼, ਰਾਣਾ)— ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਜੇਲ 'ਚੋਂ ਬਾਹਰ ਆਏ ਰੇਪ ਕੇਸ ਦੇ ਦੋਸ਼ੀ ਮੂਲ ਰੂਪ ਨਾਲ ਝਾਰਖੰਡ ਵਾਸੀ ਰਵੀ ਨਾਮਕ ਨਸ਼ਾ ਸਮੱਗਲਰ ਨੂੰ ਥਾਣਾ ਭੋਗਪੁਰ ਦੀ ਦਿਹਾਤੀ ਪੁਲਸ ਨੇ 1 ਕਿਲੋ 350 ਗ੍ਰਾਮ ਅਫੀਮ ਸਣੇ ਗ੍ਰਿ੍ਰਫਤਾਰ ਕੀਤਾ ਹੈ। ਐੱਸ. ਐੱਸ. ਪੀ. ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਡੱਲੀ ਨੇੜੇ ਐੱਸ. ਐੱਚ. ਓ. ਸੁਰਜੀਤ ਸਿੰਘ ਦੀ ਅਗਵਾਈ ਵਿਚ ਲਾਏ ਗਏ ਨਾਕੇ ਦੌਰਾਨ ਫੜਿਆ ਗਇਆ ਅਜੇ ਕੁਮਾਰ ਉਰਫ ਰਵੀ ਹਾਲ ਵਾਸੀ ਮਾਸਟਰ ਤਾਰਾ ਸਿੰਘ ਨਗਰ ਜਲੰਧਰ ਕਾਫੀ ਸਮੇਂ ਤੋਂ ਅਫੀਮ ਦੀ ਸਮੱਗਲਿੰਗ ਕਰ ਰਿਹਾ ਸੀ। ਉਹ ਮੋਟਰਸਾਈਕਲ 'ਤੇ ਕਿਸ਼ਨਗੜ੍ਹ ਸਾਈਡ ਤੋਂ ਜਲੰਧਰ ਵੱਲ ਆ ਰਿਹਾ ਸੀ। ਪੁਲਸ ਪਾਰਟੀ ਨੇ ਉਸਦੀ ਤਲਾਸ਼ੀ ਲਈ ਤਾਂ ਭਾਰੀ ਮਾਤਰਾ ਵਿਚ ਅਫੀਮ ਬਰਾਮਦ ਹੋਈ, ਜੋ ਉਸਨੇ ਕਿਸੇ ਨੂੰ ਸਪਲਾਈ ਕਰਨੀ ਸੀ। ਮੁਲਜ਼ਮ ਅਜੇ ਕੁਮਾਰ ਖਿਲਾਫ ਥਾਣਾ ਭੋਗਪੁਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਕੱਲ ਉਸਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। 


Related News