ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਵਾਉਣ ਵਾਲੀ ਅੱਡੇ ਦੀ ਮੁੱਖ ਸਰਗਨਾ ਗ੍ਰਿਫ਼ਤਾਰ

Sunday, May 08, 2022 - 03:26 PM (IST)

ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਵਾਉਣ ਵਾਲੀ ਅੱਡੇ ਦੀ ਮੁੱਖ ਸਰਗਨਾ ਗ੍ਰਿਫ਼ਤਾਰ

ਤਪਾ ਮੰਡੀ (ਸ਼ਾਮ, ਗਰਗ) : ਤਪਾ ਪੁਲਸ ਨੇ ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਵਾਉਣ ਵਾਲੀ ਦੇਹ ਵਪਾਰ ਦੇ ਅੱਡੇ ਦੀ ਮੁੱਖ ਸਰਗਨਾ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਸਬੰਧੀ ਡੀ. ਐੱਸ. ਪੀ ਤਪਾ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਿਰਨਾ ਦੇਵੀ ਪਤਨੀ ਟਿੰਕੂ ਸਿੰਘ ਵਾਸੀ ਬਾਜਵਾ ਕਾਲੋਨੀ ਪਟਿਆਲਾ ਨਾਬਾਲਗਾ ਨੂੰ ਵਰਗਲਾ ਕੇ ਲੈ ਗਈ ਸੀ, ਜੋ ਪਟਿਆਲਾ ਵਿਖੇ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ। ਉੱਥੇ ਕਿਰਨਾ ਰੁਪਏ ਲੈ ਕੇ ਨਾਬਾਲਗਾ ਨੂੰ ਗਲਤ ਕੰਮਾਂ ਲਈ ਲੋਕਾਂ ਕੋਲ ਸਪਲਾਈ ਕਰਨ ਲੱਗ ਪਈ। ਨਾਬਾਲਗਾ ਬਹੁਤ ਮੁਸ਼ਕਲ ‘ਚ ਫਸੀ ਹੋਈ ਸੀ।

ਅੱਡੇ ਦੀ ਮੁੱਖ ਸਰਗਨਾ ਇਸ ਨੂੰ ਦੂਰ-ਦੁਰਾਡੇ ਨਸ਼ਾ ਕਰਵਾ ਕੇ ਭੇਜਦੀ ਰਹੀ। ਉਸ ਨੇ ਹਰਿਆਣਾ ਦੇ ਪਿਹੋਵਾ ਵਿਖੇ ਵੀ ਮਕਾਨ ਕਿਰਾਏ 'ਤੇ ਲਿਆ ਹੋਇਆ ਸੀ, ਉੱਥੇ ਵੀ ਦੇਹ ਵਪਾਰ ਦਾ ਅੱਡਾ ਚੱਲਦਾ ਸੀ। ਜਦੋਂ ਨਾਬਾਲਾਗ ਬਾਰੇ ਇਲਾਕੇ ਦੀਆਂ ਦੋ ਸਮਾਜ ਸੇਵੀ ਔਰਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਕਿਰਨਾ ਦੇਵੀ ਦੇ ਚੁੰਗਲ ‘ਚੋਂ ਛੁਡਵਾਇਆ। ਡੀ. ਐੱਸ. ਪੀ ਸੰਧੂ ਨੇ ਅੱਗੇ ਦੱਸਿਆ ਕਿ ਮੁੱਖ ਸਰਗਨਾ ਨੂੰ ਕਾਬੂ ਕਰਕੇ ਉਸ ਦੇ ਮੋਬਾਇਲ ਦੀ ਡਿਟੇਲ ਕੱਢ ਕੇ ਇਸ ਵਿੱਚ ਸ਼ਾਮਲ ਦੋਸ਼ੀਆਂ ਦੀ ਸੂਚੀ ਬਣਾ ਕੇ ਉਨ੍ਹਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇਗਾ। ਇਸ ਮੌਕੇ ਥਾਣਾ ਮੁਖੀ ਭਦੌੜ ਬਲਦੇਵ ਸਿੰਘ, ਮਹਿਲਾ ਥਾਣੇਦਾਰ ਸੁਖਵਿੰਦਰ ਕੌਰ, ਸਹਾਇਕ ਸਬ-ਇੰਸਪੈਕਟਰ ਜਗਤਾਰ ਸਿੰਘ, ਕਾਂਸਟੇਬਲ ਅਮਨਦੀਪ ਕੌਰ ਆਦਿ ਨੇ ਦੱਸਿਆ ਕਿ ਜਾਂਚ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
 


author

Babita

Content Editor

Related News