ਵਿਆਹ ਦਾ ਝਾਂਸਾ ਦੇ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ

Sunday, Jul 29, 2018 - 03:50 AM (IST)

ਵਿਆਹ ਦਾ ਝਾਂਸਾ ਦੇ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ

ਲੁਧਿਆਣਾ(ਰਿਸ਼ੀ)-ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 22 ਸਾਲਾ ਨੌਜਵਾਨ 18 ਸਾਲਾ ਲਡ਼ਕੀ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ, ਜਦੋਂ  ਲਡ਼ਕੀ ਨੂੰ ਉਸ ਦੇ ਵਿਆਹੁਤਾ ਹੋਣ ਦਾ ਪਤਾ ਲੱਗਾ ਤਾਂ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕੁਕਰਮ ਤੇ ਪੋਸਕੋ ਐਕਟ ਦੇ ਅਧੀਨ ਪਰਚਾ ਦਰਜ ਕਰ ਕੇ  ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।  ਮੁਲਜ਼ਮ ਦੀ ਪਛਾਣ ਸੰਨੀ ਨਿਵਾਸੀ ਰਾਜੀਵ ਗਾਂਧੀ ਕਾਲੋਨੀ ਵਜੋਂ ਹੋਈ ਹੈ। ਐੱਸ. ਐੱਚ. ਓ. ਅਮਨਦੀਪ ਸਿੰਘ ਬਰਾਡ਼ ਦੇ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਕਤ ਦੋਸ਼ੀ ਉਨ੍ਹਾਂ ਦੇ ਮੁਹੱਲੇ ਦਾ ਰਹਿਣ ਵਾਲਾ ਹੈ, ਜਿਸ ਦੇ 5 ਸਾਲਾਂ ਤੋਂ ਬੇਟੀ ਦੇ ਨਾਲ ਸਬੰਧ ਸਨ। ਲਗਭਗ 4 ਮਹੀਨੇ ਪਹਿਲਾਂ ਬੇਟੀ ਘਰੋਂ ਭੱਜ ਗਈ ਤੇ ਉਸ ਦੇ ਨਾਲ ਕਿਰਾਏ ’ਤੇ ਕਮਰਾ ਲੈ ਕੇ ਰਹਿਣ ਲੱਗ ਪਈ। ਬੇਟੀ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਕੁਝ ਸਮਾਂ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਕਤ  ਲੜਕਾ ਵਿਆਹੁਤਾ ਹੈ ਅਤੇ ਉਸ  ਨਾਲ ਧੋਖਾ ਕਰ ਰਿਹਾ ਹੈ, ਜਿਸ ’ਤੇ ਉਸ ਨੇ ਨਿਆਂ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।
 


Related News