ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋਣ ਦੇ ਬਾਵਜੂਦ ਪੁਲਸ ਦੇ ਹੱਥ ਚੌਥੇ ਦਿਨ ਵੀ ਖਾਲੀ

Wednesday, Jun 20, 2018 - 03:12 AM (IST)

ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋਣ ਦੇ ਬਾਵਜੂਦ ਪੁਲਸ ਦੇ ਹੱਥ ਚੌਥੇ ਦਿਨ ਵੀ ਖਾਲੀ

ਮਾਮਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਦਾ
ਭੁੱਚੋ ਮੰਡੀ(ਨਾਗਪਾਲ) ਸਥਾਨਕ ਮੰਡੀ 'ਚ ਇਕ ਬੱਚੀ ਨਾਲ ਦਿਨ-ਦਿਹਾੜੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਫੁਟੇਜ ਸੀ. ਸੀ. ਟੀ. ਵੀ. ਕੈਮਰੇ 'ਚ ਆਉਣ ਦੇ ਬਾਵਜੂਦ ਪੁਲਸ ਦੇ ਹੱਥ ਚੌਥੇ ਦਿਨ ਵੀ ਖਾਲੀ ਹੋਣ ਕਾਰਨ ਮੰਡੀ ਵਾਸੀਆਂ 'ਚ ਰੋਹ ਅਤੇ ਬੇਚੈਨੀ ਵੱਧ ਰਹੀ ਹੈ।ਉਨ੍ਹਾਂ ਇਸ ਘਟਨਾ ਨੂੰ ਅਤਿ ਸ਼ਰਮਨਾਕ ਦੱਸਦਿਆ ਕਿਹਾ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਦੀ ਸੁਰੱਖਿਆ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਨੂੰ ਖੰਗਾਲਣ 'ਤੇ ਲੱਗੀ ਹੋਈ ਹੈ ਪਰ ਕੁਝ ਵੀ ਪੱਲੇ ਪੈਂਦਾ ਨਜ਼ਰ ਨਹੀਂ ਆ ਰਿਹਾ।ਅਜਿਹੀਆਂ ਘਟਨਾਵਾਂ ਸਾਡੇ ਸਮਾਜ ਸਾਹਮਣੇ ਇਕ ਅਜਿਹੀ ਗੰਭੀਰ ਚੁਨੌਤੀ ਬਣ ਕੇ ਆ ਖੜ੍ਹੀਆਂ ਹੋਈਆਂ ਹਨ, ਜਿਨ੍ਹਾਂ ਦਾ ਹਰ ਹੀਲੇ ਹੱਲ ਕੱਢਿਆ ਜਾਣਾ ਜ਼ਰੂਰੀ ਹੋ ਗਿਆ ਹੈ ਤਾਂ ਹੀ ਸਮਾਜ ਵਿਚ ਫੈਲ ਰਹੇ ਅਜਿਹੇ ਮਾਨਸਿਕ ਕੋਹੜ ਦਾ ਸਫਾਇਆ ਕੀਤਾ ਜਾ ਸਕੇਗਾ।


Related News