ਬਲਾਤਕਾਰ ਦਾ ਝੂਠਾ ਦੋਸ਼ ਲਗਾ ਕੇ ਬਲੈਕਮੇਲ ਕਰਨ ਵਾਲੀਆਂ 3 ਔਰਤਾਂ ਸਣੇ 5 ਕਾਬੂ

Wednesday, Jul 10, 2019 - 03:40 PM (IST)

ਜਲਾਲਾਬਾਦ (ਸੇਤੀਆ, ਸੁਮਿਤ) - ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਬਲਾਤਕਾਰ ਦਾ ਝੂਠਾ ਪਰਚਾ ਦਰਜ ਕਰਵਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੀਆਂ 3 ਤਿੰਨ ਔਰਤਾਂ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਨਾਮਜ਼ਦ ਦੋਸ਼ੀਆਂ ਦੀ ਪਛਾਣ ਠਾਣਾ ਸਿੰਘ ਪੁੱਤਰ ਜਸਵੰਤ ਸਿੰਘ, ਪ੍ਰੇਮ ਸਿੰਘ, ਰਾਣੋ ਬਾਈ ਪਤਨੀ ਕ੍ਰਿਸ਼ਨ ਸਿੰਘ, ਸੋਮਾ ਰਾਣੀ ਪਤਨੀ ਪ੍ਰੇਮ ਸਿੰਘ, ਉਸ਼ਾ ਰਾਣੀ ਪਤਨੀ ਗੁਰਜੰਟ ਸਿੰਘ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜੋਗਿੰਦਰ ਸਿੰਘ ਪੁੱਤਰ ਦਰਬਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸੇ ਔਰਤ ਦਾ ਫੋਨ ਆਇਆ ਸੀ, ਜਿਸ ਨੇ ਝੋਨਾ ਲਗਵਾਉਣ ਦੀ ਗੱਲ ਕਹੀ ਸੀ। ਉਹ ਝੋਨੇ ਦੀ ਲਵਾਈ ਦਾ ਰੇਟ ਪੱਕਾ ਕਰਨ ਲਈ ਗੋਬਿੰਦ ਨਗਰੀ ਗਿਆ ਤਾਂ ਰਾਣੋ ਬਾਈ ਨੇ ਉਸ ਨੂੰ ਕਮਰੇ 'ਚ ਬਿਠਾ ਕੇ ਚਾਹ ਪਾਣੀ ਪਿਲਾਇਆ ਤੇ ਕੁਝ ਸਮੇਂ ਬਾਅਦ 3 ਔਰਤਾਂ ਅਤੇ ਦੋ ਵਿਅਕਤੀ ਹੋਰ ਆ ਗਏ।

ਉਨ੍ਹਾਂ ਨੇ ਮੁਦਈ ਦੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਤਸਵੀਰਾਂ ਖਿੱਚਣ ਲੱਗ ਪਏ ਅਤੇ ਮੁਦਈ ਨੂੰ ਕਹਿਣ ਲੱਗੇ ਕਿ ਤੂੰ ਸਾਡੀ ਕੁੜੀ ਨਾਲ ਬਲਾਤਕਾਰ ਕੀਤਾ ਹੈ। ਉਨ੍ਹਾਂ ਨੇ 2 ਲੱਖ ਰੁਪਏ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਤੂੰ 2 ਲੱਖ ਰੁਪਏ ਨਾ ਦਿੱਤੇ ਤਾਂ ਅਸੀ ਤੇਰੇ 'ਤੇ ਬਲਾਤਕਾਰ ਦਾ ਝੂਠਾ ਪਰਚਾ ਕਰਵਾ ਦਿਆਂਗੇ। ਉਸ ਨੇ ਇੱਜਤ ਦੀ ਖਾਤਰ ਉਸ ਨੂੰ 51700 ਰੁਪਏ ਮੌਕੇ 'ਤੇ ਦਿੱਤੇ, ਜਿਸ ਦੇ ਬਾਵਜੂਦ ਉਹ ਲੋਕ ਹੋਰ ਪੈਸੇ ਦੀ ਮੰਗ ਕਰ ਰਹੇ ਸਨ। ਉਸ ਨੇ ਬਲਾਤਕਾਰ ਦਾ ਝੂਠਾ ਪਰਚਾ ਕਰਾਉਣ ਦੇ ਨਾਂ 'ਤੇ ਬਲੈਕਮੇਲ ਕਰਨ ਦੀ ਸੂਚਨਾ ਅਖੀਰ 'ਚ ਪੁਲਸ ਨੂੰ ਦੇ ਦਿੱਤੀ।

ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਮੁੱਦਈ ਨੂੰ ਨੰਬਰੀ ਨੋਟ 10 ਹਜ਼ਾਰ ਰੁਪਏ ਦੇ ਦਿੱਤੇ ਅਤੇ ਉਨ੍ਹਾਂ ਦੀ ਦੱਸੀ ਹੋਈ ਥਾਂ 'ਤੇ ਉਨ੍ਹਾਂ ਨੂੰ ਪੈਸੇ ਦੇ ਦਿੱਤੇ। ਜਿਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਦਿਆਂ 3 ਔਰਤਾਂ ਅਤੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ।


rajwinder kaur

Content Editor

Related News