65 ਸਾਲਾ ਬੁੱਢੀ ਜਨਾਨੀ ਨਾਲ ਬਲਾਤਕਾਰ ਦੇ ਮਾਮਲੇ ''ਚ ਆਇਆ ਨਵਾਂ ਮੋੜ

07/09/2020 6:15:25 PM

ਬਰਨਾਲਾ (ਵਿਵੇਕ ਸਿੰਧਵਾਨੀ): ਪਿੰਡ ਸੁਖਪੁਰਾ 'ਚ ਇਕ 65 ਸਾਲਾ ਬੁੱਢੀ ਜਨਾਨੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਨੇ ਨਵਾਂ ਮੌੜ ਲੈ ਲਿਆ ਹੈ। ਪੁਲਸ ਨੇ ਇਸ ਕੇਸ 'ਚ ਪੀੜਤਾ ਦੇ ਦਿਓਰ ਸਮੇਤ ਤਿੰਨ ਦੋਸ਼ੀਆਂ ਨੂੰ ਕੀਤੀ ਜਾਂਚ 'ਚ ਬੇਗੁਨਾਹ ਸਾਬਿਤ ਕੀਤਾ ਹੈ। ਜਦੋਂ ਕਿ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ:  ਬੇਅਦਬੀ ਮਾਮਲੇ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਹਿਣਾ ਦੇ ਪੁਲਸ ਅਧਿਕਾਰੀ ਅਜੈਬ ਸਿੰਘ ਨੇ ਦੱਸਿਆ ਕਿ 10 ਜੂਨ ਨੂੰ ਸੁਖਪੁਰਾ ਮੌੜ 'ਚ ਇਕ 65 ਸਾਲਾ ਜਨਾਨੀ ਨਾਲ ਹੋਏ ਬਲਾਤਕਾਰ ਦੇ ਮਾਮਲੇ 'ਚ ਉਸਦੇ ਦਿਓਰ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਪਰ ਕੇਸ 'ਚ ਨਾਮਜ਼ਦ ਵਿਅਕਤੀਆਂ ਵਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲਕੇ ਗੁਹਾਰ ਲਗਾਈ ਗਈ ਕਿ ਉਹ ਇਸ ਮਾਮਲੇ ਵਿਚ ਬੇਗੁਨਾਹ ਹਨ ਅਤੇ ਉਨ੍ਹਾਂ ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਇਕ ਸਿੱਟ ਦਾ ਗਠਨ ਕੀਤਾ ਗਿਆ। ਇਸ ਸਿੱਟ ਨੇ ਡੀ.ਐੱਸ.ਪੀ. ਬਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਕੀਤੀ। ਸਿੱਟ ਵਿਚ ਮਹਿਲਾ ਇੰਸਪੈਕਟਰ ਜਸਵਿੰਦਰ ਕੌਰ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਨੇ ਪਿੰਡ ਵਿਚ ਜਾ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਸਿੱਟ ਨੇ ਆਪਣੀ ਰਿਪੋਰਟ 'ਚ ਪੀੜਤ ਮਹਿਲਾ ਦੇ ਦਿਉਰ ਸਮੇਤ ਦੋ ਵਿਅਕਤੀਆਂ ਨੂੰ ਬੇਗੁਨਾਹ ਸਾਬਿਤ ਕੀਤਾ। ਜਦੋਂ ਕਿ ਲਵਪ੍ਰੀਤ ਸਿੰਘ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ। ਸਿੱਟ ਤੋਂ ਰਿਪੋਰਟ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਵਿਰੁੱਧ ਕੋਰਟ ਵਿਚ ਚਲਾਨ ਵੀ ਪੇਸ਼ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਵਿਹਲੜਾਂ ਲਈ ਮਿਸਾਲ ਹੈ ਬੀ.ਐੱਡ. ਪਾਸ ਅਪਾਹਜ ਨੌਜਵਾਨ, ਨੌਕਰੀ ਨਾ ਮਿਲਣ 'ਤੇ ਇੰਝ ਕਰ ਰਿਹੈ ਘਰ ਦਾ ਗੁਜ਼ਾਰਾ


Shyna

Content Editor

Related News