ਢੱਡਰੀਆਂਵਾਲਾ ਦੇ ਡੇਰੇ ’ਚ ਹੋਏ ਕਤਲ ਮਾਮਲੇ ’ਚ ਹਾਈ ਕੋਰਟ ਦੀ ਵੱਡੀ ਕਾਰਵਾਈ
Saturday, Nov 30, 2024 - 05:20 PM (IST)
ਚੰਡੀਗੜ੍ਹ (ਰਮੇਸ਼ ਹਾਂਡਾ) : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਡੇਰੇ ਪਰਮੇਸ਼ਵਰ ਦੁਆਰ ’ਚ 2012 ’ਚ ਜਬਰ-ਜ਼ਿਨਾਹ ਤੋਂ ਬਾਅਦ ਕੁੜੀ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀ. ਜੀ. ਪੀ. ਨੂੰ ਤਲਬ ਕੀਤਾ ਹੈ। ਅਦਾਲਤ ਨੇ ਡੀ.ਜੀ.ਪੀ. ਨੂੰ ਇਹ ਦੱਸਣ ਲਈ ਕਿਹਾ ਹੈ ਕਿ 12 ਸਾਲ ਪਹਿਲਾਂ ਹੋਏ ਕਤਲ ਦੀ ਜਾਂਚ ਐੱਫ.ਆਈ.ਆਰ. ਦਰਜ ਕੀਤੇ ਬਿਨਾਂ ਕਿਸ ਆਧਾਰ ’ਤੇ ਕੀਤੀ ਗਈ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਉਸ ਸਮੇਂ ਅਜਿਹਾ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹੋਟਲ 'ਚ ਮੁੰਡਾ ਕੁੜੀ ਨਾਲ ਟੱਪ ਗਿਆ ਬੇਸ਼ਰਮੀ ਦੀਆਂ ਹੱਦਾਂ, ਦਮ ਤੋੜ ਗਈ ਕੁੜੀ
ਇਸ ਮਾਮਲੇ ਵਿਚ ਮ੍ਰਿਤਕਾ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਜਾਂਚ ਸੀ.ਬੀ.ਆਈ. ਜਾਂ ਸੀਨੀਅਰ ਆਈ.ਪੀ.ਐੱਸ. ਦੀ ਅਗਵਾਈ ਵਾਲੀ ਐੱਸ.ਆਈ.ਟੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਪਟੀਸ਼ਨ ’ਚ ਰਣਜੀਤ ਸਿੰਘ ਢੱਡਰੀਆਂਵਾਲੇ ’ਤੇ ਗੰਭੀਰ ਦੋਸ਼ ਲਾਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਦੌੜੇਗੀ ਬੁਲੇਟ ਟਰੇਨ, 186 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ, ਪੰਜ ਗੁਣਾ ਵੱਧ ਮਿਲੇਗਾ ਭਾਅ
ਪਟੀਸ਼ਨਰ ਨੇ ਦੱਸਿਆ ਕਿ ਉਸ ਦੀ ਭੈਣ ਦਾ 22 ਅਪ੍ਰੈਲ 2012 ਨੂੰ ਡੇਰੇ ’ਚ ਜਬਰ-ਜ਼ਿਨਾਹ ਤੋਂ ਬਾਅਦ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਭੈਣ ਧਾਰਮਿਕ ਸੁਭਾਅ ਦੀ ਸੀ ਅਤੇ 2002 ਤੋਂ ਢੱਡਰੀਆਂ ਵਾਲੇ ਦੀ ਪੈਰੋਕਾਰ ਬਣ ਗਈ ਸੀ। ਉਹ ਬਕਾਇਦਾ ਉੱਥੇ ਜਾ ਕੇ ਸੇਵਾ ਕਰਦੀ ਸੀ ਤੇ ਬਹੁਤ ਸ਼ਰਧਾ ਸੀ। ਭਰਾ ਨੇ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ 22 ਅਪ੍ਰੈਲ 2012 ਨੂੰ ਉਸ ਨੂੰ ਫੋਨ ਆਇਆ ਤੇ ਮਾਮਲੇ ਨੂੰ ਸੁਲਝਾਉਣ ਲਈ ਡੇਰੇ ’ਚ ਆਉਣ ਲਈ ਕਿਹਾ, ਜਿਸ ਤੋਂ ਬਾਅਦ ਉੱਥੇ ਚਲੀ ਗਈ । ਡੇਰੇ ਪਹੁੰਚ ਕੇ ਉਸ ਨੂੰ ਘਰ ਫੋਨ ਆਇਆ ਤੇ ਦੱਸਿਆ ਕਿ ਉਸ ਨੂੰ ਜ਼ਹਿਰ ਦੇ ਦਿੱਤਾ ਹੈ। ਇਸ ਤੋਂ ਬਾਅਦ ਉਸ ਦੀ ਭੈਣ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਵਿਚ ਲਵ-ਮੈਰਿਜ ਹੋਈ ਬੈਨ, ਪਾਸ ਕੀਤੇ ਮਤੇ ਦੇਖ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e