''ਪੰਜਾਬ ਬੋਲਦਾ'' ਦੀ ਪਹਿਲੀ ਝਲਕ ਆਈ ਸਾਹਮਣੇ, ਰਣਜੀਤ ਬਾਵਾ ਨੇ ਕਿਹਾ- ''ਬਾਲੀਵੁੱਡ ਵਾਲੀਏ ਨੀਂ ਸੁਣੀ ਕੰਨ ਖੋਲਕੇ''

Tuesday, Dec 08, 2020 - 09:47 AM (IST)

ਜਲੰਧਰ (ਬਿਊਰੋ) - ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਨਵੇਂ ਆਉਣ ਵਾਲੇ ਗੀਤ 'ਪੰਜਾਬ ਬੋਲਦਾ' ਦੇ ਟੀਜ਼ਰ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇਹਨ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਈ ਬਜ਼ੁਰਗ ਮਾਤਾ ਦੇ ਖ਼ਿਲਾਫ਼ ਟਿੱਪਣੀ ਕੀਤੀ ਸੀ। ਉਸੇ ਬਜ਼ੁਰਗ ਮਾਤਾ ਨੂੰ ਸਮਰਪਿਤ ਇਕ ਗੀਤ ਰਣਜੀਤ ਬਾਵਾ ਜਲਦ ਲੈ ਕੇ ਆ ਰਹੇ ਹਨ, ਜਿਸ ਦਾ ਟਾਈਟਲ 'ਪੰਜਾਬ ਬੋਲਦਾ' ਰੱਖਿਆ ਗਿਆ ਹੈ। ਪੰਜਾਬੀ ਕਲਾਕਾਰ ਜਿਵੇਂ ਕੰਵਰ ਗਰੇਵਾਲ, ਐਮੀ ਵਿਰਕ, ਜਸਬੀਰ ਜੱਸੀ, ਦਿਲਜੀਤ ਦੋਸਾਂਝ ਤੋਂ ਇਲਾਵਾ ਕਈ ਹੋਰਨਾਂ ਗਾਇਕਾਂ ਨੇ ਟਵੀਟ ਕਰਕੇ ਕੰਗਨਾ ਰਣੌਤ ਦੀ ਕਲਾਸ ਲਗਾਈ ਸੀ।

31 ਸੈਕਿੰਡ ਦੇ ਟੀਜ਼ਰ 'ਚ ਕਿਸਾਨ ਪ੍ਰਦਰਸ਼ਨ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਪ੍ਰਦਰਸ਼ਨ 'ਚ ਪੰਜਾਬ ਕਿਸਾਨਾਂ ਦੇ ਨਾਲ ਹੁਣ ਪੂਰੇ ਦੇਸ਼ ਦਾ ਕਿਸਾਨ ਨਾਲ ਖੜ੍ਹਾ ਹੈ। ਟੀਜ਼ਰ ਨੂੰ ਰਣਜੀਤ ਬਾਵਾ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ ਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ। Dhiman Productions ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਕਿਸਾਨਾਂ ਦੇ ਹੱਕਾਂ ਦੇ ਲਈ ਰਣਜੀਤ ਬਾਵਾ ਪਹਿਲਾਂ ਵੀ ਕਿਸਾਨੀ ਤੇ ਹੌਸਲੇ ਵਾਲੇ ਗੀਤ ਲੈ ਕੇ ਆ ਚੁੱਕੇ ਹਨ।

ਦੱਸਣਯੋਗ ਹੈ ਕਿ ਕੰਗਨਾ ਰਣੌਤ ਵਲੋਂ ਰਣਜੀਤ ਬਾਵਾ ਨੂੰ ਟਵਿਟਰ ’ਤੇ ਪਹਿਲਾਂ ਹੀ ਬਲਾਕ ਕੀਤਾ ਜਾ ਚੁੱਕਾ ਹੈ। ਹਾਲ ਹੀ ’ਚ ਦਿਲਜੀਤ ਨਾਲ ਹੋਏ ਵਿਵਾਦ ਤੋਂ ਬਾਅਦ ਕੰਗਨਾ ਰਣੌਤ ਦੀ ਪੰਜਾਬੀ ਕਲਾਕਾਰਾਂ ਵਲੋਂ ਰੱਜ ਕੇ ਨਿੰਦਿਆ ਕੀਤੀ ਜਾ ਰਹੀ ਹੈ। ਲਗਭਗ ਹਰੇਕ ਪੰਜਾਬੀ ਕਲਾਕਾਰ ਨੇ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ, ਉਥੇ ਬਾਲੀਵੁੱਡ ਦੇ ਕੁਝ ਕਲਾਕਾਰਾਂ ਵਲੋਂ ਵੀ ਦਿਲਜੀਤ ਦੋਸਾਂਝ ਦੇ ਸਮਰਥਨ ’ਚ ਟਵੀਟ ਕੀਤੇ ਗਏ ਹਨ।

ਨੋਟ– ਰਣਜੀਤ ਬਾਵਾ ਵਲੋਂ ਕੰਗਨਾ ਰਣੌਤ ’ਤੇ ਤਿਆਰ ਕੀਤੇ ਗਾਣੇ ਦੀ ਤੁਸੀਂ ਕਿੰਨੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News