ਕੰਗਨਾ ਰਣੌਤ ’ਤੇ ਗਾਣਾ ਕੱਢ ਰਿਹਾ ਰਣਜੀਤ ਬਾਵਾ, ਕਿਹਾ- ‘ਇਹਨੂੰ ਇਹਦੇ ਗਾਣੇ ’ਤੇ ਨਚਾਉਣਾ’

Saturday, Dec 05, 2020 - 12:25 PM (IST)

ਕੰਗਨਾ ਰਣੌਤ ’ਤੇ ਗਾਣਾ ਕੱਢ ਰਿਹਾ ਰਣਜੀਤ ਬਾਵਾ, ਕਿਹਾ- ‘ਇਹਨੂੰ ਇਹਦੇ ਗਾਣੇ ’ਤੇ ਨਚਾਉਣਾ’

ਜਲੰਧਰ (ਬਿਊਰੋ)– ਕੰਗਨਾ ਰਣੌਤ ਪੰਜਾਬੀ ਕਲਾਕਾਰਾਂ ਨਾਲ ਪੰਗਾ ਲੈ ਕੇ ਲੱਗਦਾ ਹੈ ਕਿ ਵਿਵਾਦਾਂ ’ਚ ਘਿਰ ਗਈ ਹੈ। ਬਜ਼ੁਰਗ ਬੇਬੇ ’ਤੇ ਕੀਤੇ ਟਵੀਟ ਤੋਂ ਬਾਅਦ ਟਵਿਟਰ ’ਤੇ ਦਿਲਜੀਤ ਦੋਸਾਂਝ ਤੇ ਹੋਰਨਾਂ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਨਾਲ ਬਹਿਸਬਾਜ਼ੀ ਕਰਨ ਤੋਂ ਬਾਅਦ ਹੁਣ ਰਣਜੀਤ ਬਾਵਾ ਕੰਗਨਾ ਰਣੌਤ ’ਤੇ ਗਾਣਾ ਕੱਢਣ ਦੀ ਤਿਆਰੀ ’ਚ ਹੈ।

ਰਣਜੀਤ ਬਾਵਾ ਨੇ ਟਵੀਟ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਲਿਖਿਆ, ‘ਨਵਾਂ ਗਾਣਾ ‘ਕੰਗਨਾ’ ਬਹੁਤ ਜਲਦੀ ਇਕ-ਦੋ ਦਿਨਾਂ ’ਚ ਛੱਡ ਦੇਣਾ। ਕੱਲ ਵਾਲੇ ਵਾਕੇ ਤੋਂ ਬਾਅਦ ਰਾਤ ਤਿਆਰ ਕਰ ਲਿਆ ਬਸ ਖਿੱਚ ਕੇ ਰੱਖਿਓ ਕੰਮ। ਇਹਨੂੰ ਇਹਦੇ ਗਾਣੇ ’ਤੇ ਨਚਾਉਣਾ ਆਪਾ। ਪੋਸਟਰ ਸ਼ਾਮ ਤਕ, ਟਾਈਟਲ ‘ਕੰਗਨਾ’। ਪੰਜਾਬੀ ਹੋਣ ’ਤੇ ਮਾਣ। ਭੂੰਡ ਛੇਡ ਲਏ ਬੀਬਾ ਤੂੰ।’

ਇਸ ਟਵੀਟ ਨਾਲ ਰਣਜੀਤ ਬਾਵਾ ਨੇ ਐਮੀ ਵਿਰਕ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਤੇ ਜੈਜ਼ੀ ਬੀ ਨੂੰ ਵੀ ਟੈਗ ਕੀਤਾ ਹੈ। ਉਥੇ ਪ੍ਰਭ ਗਿੱਲ ਵਲੋਂ ਰਣਜੀਤ ਬਾਵਾ ਦੇ ਟਵੀਟ ’ਤੇ ਕੁਮੈਂਟ ਕੀਤਾ ਗਿਆ, ‘ਆਉਣ ਦਿਓ ਬਾਜਵਾ ਸਾਬ।’

ਦੱਸਣਯੋਗ ਹੈ ਕਿ ਕੰਗਨਾ ਰਣੌਤ ਵਲੋਂ ਰਣਜੀਤ ਬਾਵਾ ਨੂੰ ਟਵਿਟਰ ’ਤੇ ਪਹਿਲਾਂ ਹੀ ਬਲਾਕ ਕੀਤਾ ਜਾ ਚੁੱਕਾ ਹੈ। ਹਾਲ ਹੀ ’ਚ ਦਿਲਜੀਤ ਨਾਲ ਹੋਏ ਵਿਵਾਦ ਤੋਂ ਬਾਅਦ ਕੰਗਨਾ ਰਣੌਤ ਦੀ ਪੰਜਾਬੀ ਕਲਾਕਾਰਾਂ ਵਲੋਂ ਰੱਜ ਕੇ ਨਿੰਦਿਆ ਕੀਤੀ ਜਾ ਰਹੀ ਹੈ। ਲਗਭਗ ਹਰੇਕ ਪੰਜਾਬੀ ਕਲਾਕਾਰ ਨੇ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ, ਉਥੇ ਬਾਲੀਵੁੱਡ ਦੇ ਕੁਝ ਕਲਾਕਾਰਾਂ ਵਲੋਂ ਵੀ ਦਿਲਜੀਤ ਦੋਸਾਂਝ ਦੇ ਸਮਰਥਨ ’ਚ ਟਵੀਟ ਕੀਤੇ ਗਏ ਹਨ।

ਨੋਟ– ਰਣਜੀਤ ਬਾਵਾ ਵਲੋਂ ਕੰਗਨਾ ਰਣੌਤ ’ਤੇ ਤਿਆਰ ਕੀਤੇ ਗਾਣੇ ਦੀ ਤੁਸੀਂ ਕਿੰਨੀ ਉਡੀਕ ਕਰ ਰਹੇ ਹੋ। ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News