ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਤੇਜ਼ਧਾਰ ਹਥਿਆਰਾਂ ਨਾਲ ਅੱਧੀ ਦਰਜਨ ਹਮਲਾਵਰਾਂ ਨੇ ਕੀਤਾ ਵੱਡਾ ਕਾਂਡ

Saturday, Feb 24, 2024 - 05:25 PM (IST)

ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਤੇਜ਼ਧਾਰ ਹਥਿਆਰਾਂ ਨਾਲ ਅੱਧੀ ਦਰਜਨ ਹਮਲਾਵਰਾਂ ਨੇ ਕੀਤਾ ਵੱਡਾ ਕਾਂਡ

ਜਲੰਧਰ (ਵਰੁਣ)–ਕੇ. ਐੱਮ. ਵੀ. ਕਾਲਜ ਨੇੜੇ ਦੋਸਤ ਦੀ ਬਰਥਡੇ ਪਾਰਟੀ ਤੋਂ ਮੁੜ ਰਹੇ ਨੌਜਵਾਨ ’ਤੇ ਅੱਧੀ ਦਰਜਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪੀੜਤ ਦਾ ਦੋਸ਼ ਹੈ ਕਿ ਹਮਲਾਵਰਾਂ ਵਿਚੋਂ ਇਕ ਨੌਜਵਾਨ ਨੇ ਉਸ ਨੂੰ ਦੇਸੀ ਕੱਟਾ ਵੀ ਵਿਖਾਇਆ। ਥਾਣਾ ਨੰਬਰ 8 ਦੀ ਪੁਲਸ ਨੇ ਵਿਵੇਕ ਨਾਂ ਦੇ ਨੌਜਵਾਨ ਸਮੇਤ ਅੱਧੀ ਦਰਜਨ ਹਮਲਾਵਰ ਨੌਜਵਾਨਾਂ ’ਤੇ ਧਾਰਾ 307 ਸਮੇਤ ਹੋਰਨਾਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਖਿਲ ਛਾਬੜਾ ਪੁੱਤਰ ਗੁਰਪ੍ਰੀਤ ਸਿੰਘ ਨਿਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ 19 ਫਰਵਰੀ ਨੂੰ ਉਹ ਕੇ. ਐੱਮ. ਵੀ. ਕਾਲਜ ਤੋਂ ਕੁਝ ਦੂਰੀ ’ਤੇ ਸਥਿਤ ਬਰਗਰ ਕਿੰਗ ਵਿਚ ਦੋਸਤ ਦੀ ਬਰਥਡੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਦੋਸਤ ਹੈਰੀ ਨਿਵਾਸੀ ਵਿਕਾਸਪੁਰੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਜਿਉਂ ਹੀ ਉਹ ਕੇ. ਐੱਮ. ਵੀ. ਕਾਲਜ ਨੇੜੇ ਪੁੱਜਾ ਤਾਂ 2 ਬਾਈਕ ’ਤੇ ਸਵਾਰ 6 ਨੌਜਵਾਨਾਂ ਨੇ ਉਨ੍ਹਾਂ ਦੀ ਐਕਟਿਵਾ ਰੋਕ ਲਈ। ਇਸੇ ਦੌਰਾਨ ਇਕ ਨੌਜਵਾਨ ਨੇ ਖੰਡਾ ਉਨ੍ਹਾਂ ਦੀ ਐਕਟਿਵਾ ’ਤੇ ਮਾਰਿਆ, ਜਦਕਿ ਇਕ ਨੌਜਵਾਨ ਨੇ ਦੇਸੀ ਕੱਟਾ ਵਿਖਾਇਆ। ਦੇਸੀ ਕੱਟਾ ਵੇਖ ਕੇ ਉਹ ਸੜਕ ਦੀ ਦੂਜੀ ਸਾਈਡ ’ਤੇ ਭੱਜਾ, ਜਿੱਥੇ ਪਿੱਛਾ ਕਰਦੇ 3 ਨੌਜਵਾਨ ਵੀ ਉਥੇ ਆ ਗਏ।

ਇਹ ਵੀ ਪੜ੍ਹੋ: ਅੱਜ ਹੁਸ਼ਿਆਰਪੁਰ ਦਾ ਦੌਰਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਸ੍ਰੀ ਖੁਰਾਲਗੜ ਸਾਹਿਬ ਹੋਣਗੇ ਨਤਮਸਤਕ

ਮੁਲਜ਼ਮਾਂ ਨੇ ਕਿਹਾ ਕਿ ਇਸੇ ਜਗ੍ਹਾ ਤੂੰ ਸਾਡੇ ਦੋਸਤ ਵਿਵੇਕ ਨਾਲ ਕੁੱਟਮਾਰ ਕੀਤੀ ਸੀ ਅਤੇ ਹੁਣ ਇਸੇ ਜਗ੍ਹਾ ਉਹ ਉਸ ਨੂੰ ਜ਼ਖ਼ਮੀ ਕਰਨਗੇ। ਇੰਨਾ ਕਹਿੰਦੇ ਹੀ ਹਮਲਾਵਰਾਂ ਨੇ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਮੋਬਾਇਲ ਵੀ ਸੜਕ ’ਤੇ ਮਾਰ ਕੇ ਤੋੜ ਦਿੱਤਾ। ਖ਼ੂਨ ਵਿਚ ਲਥਪਥ ਕਰਕੇ ਮੁਲਜ਼ਮ ਫ਼ਰਾਰ ਹੋ ਗਏ। ਨਿਖਿਲ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਮਿਲਣ ’ਤੇ ਪਹੁੰਚ ਗਏ। ਪੁਲਸ ਨੇ ਨਿਖਿਲ ਦੇ ਬਿਆਨਾਂ ’ਤੇ ਵਿਵੇਕ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News