ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ
Tuesday, Aug 01, 2023 - 06:54 PM (IST)
ਤਰਨਤਾਰਨ (ਰਮਨ) : ਤਰਨਤਾਰਨ ਦੇ ਮਾਸਟਰ ਕਾਲੋਨੀ ਵਿੱਖੇ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਘਰ ’ਚ ਮੌਜੂਦ ਜੋੜੇ ਪਾਸੋਂ ਕਰੀਬ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਿਸ ਘਰ ’ਚ ਛਾਪੇਮਾਰੀ ਕੀਤੀ ਗਈ ਹੈ ਉਸ ਘਰ ’ਚ ਦੋ ਸਾਲ ਪਹਿਲਾਂ ਗਾਇਕ ਸੋਨੀ ਮਾਨ, ਜੋ ਘਰ ਦੇ ਮਾਲਕ ਕੰਵਰਰਣਬੀਰ ਸਿੰਘ ਬਾਠ ਦੀ ਦੋਸਤ ਹੈ, ਉਸ ਉਪਰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਐੱਨ. ਆਈ. ਏ. ਇੱਕ ਵਿਸ਼ੇਸ਼ ਟੀਮ ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਸਮੇਤ ਸਥਾਨਕ ਮਾਸਟਰ ਕਾਲੋਨੀ ਵਿਖੇ ਮੌਜੂਦ ਲਖਵੀਰ ਸਿੰਘ ਬਾਠ ਦੇ ਘਰ ਪੁੱਜੀ। ਕੰਵਰਰਣਬੀਰ ਸਿੰਘ ਬਾਠ 30 ਸਾਲ ਤੋਂ ਇਸ ਕਾਲੋਨੀ ’ਚ ਰਹਿ ਰਹੇ ਹਨ। ਉਨ੍ਹਾਂ ਦੇ ਘਰ ਸਵੇਰੇ ਕਰੀਬ 6 ਵਜੇ ਅਚਾਨਕ ਛਾਪੇਮਾਰੀ ਕੀਤੀ ਗਈ। ਲਖਬੀਰ ਸਿੰਘ ਦਾ ਇਕ ਬੇਟਾ ਕੰਵਰ ਰਣਬੀਰ ਸਿੰਘ ਬਾਠ ਜੋ ਗੀਤ ਤਿਆਰ ਕਰਨ ਲਈ ਸਟੂਡੀਓ ਚਲਾਉਂਦਾ ਹੈ, ਜਿਸ ਦੀ ਦੋਸਤੀ ਗਾਇਕ ਸੋਨੀ ਮਾਨ ਨਾਲ ਵੀ ਹੈ।
ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਟੈਟਿਸਟਿਕਸ ਦੀ ਰਿਪੋਰਟ ਨੇ ਵਧਾਈ ਚਿੰਤਾ
ਕਰੀਬ ਦੋ ਸਾਲ ਪਹਿਲਾਂ ਜਦੋਂ ਗਾਇਕ ਸੋਨੀ ਮਾਨ ਆਪਣੇ ਦੋਸਤ ਬਾਠ ਨਾਲ ਤਰਨਤਾਰਨ ਵਿਖੇ ਘਰ ਪੁੱਜੀ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਘਰ ਉੱਪਰ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਹੈ। ਐੱਨ. ਆਈ. ਏ. ਵਲੋਂ ਕੀਤੀ ਗਈ ਇਸ ਛਾਪੇਮਾਰੀ ਨੂੰ ਵਿਦੇਸ਼ ਤੋਂ ਬੈਂਕ ਖਾਤੇ ’ਚ ਭੇਜੀ ਗਈ ਰਕਮ ਦੱਸਿਆ ਜਾ ਰਿਹਾ ਹੈ। ਟੀਮ ਵੱਲੋਂ ਘਰ ’ਚ ਮੌਜੂਦ ਕੰਵਰ ਰਣਬੀਰ ਸਿੰਘ ਬਾਠ ਦੇ ਮਾਤਾ ਪਿਤਾ ਬੈਂਕ ਖਾਤਿਆਂ, ਮੋਬਾਈਲ ਫੋਨਾਂ ਅਤੇ ਕੰਪਿਊਟਰ ਦਾ ਸਾਰਾ ਰਿਕਾਰਡ ਕਬਜੇ ’ਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਮੋਹਾਲੀ ਅਤੇ ਖਰੜ ’ਚ ਲਏ ਗਏ ਫਲੈਟਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ ਹੈ। ਕੰਵਲ ਰਣਬੀਰ ਸਿੰਘ ਬਾਠ ਦਾ ਇੱਕ ਭਰਾ ਇੰਗਲੈਂਡ ’ਚ ਪਿਛਲੇ ਅੱਠ ਸਾਲ ਤੋਂ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ’ਚ ਵੱਡੀ ਲਾਪ੍ਰਵਾਹੀ : ਪ੍ਰਾਈਵੇਟ ਚੌਕੀਦਾਰ ਵੱਲੋਂ ਸਕੂਲ ’ਚ ਰੱਖੇ 2 ਪਿਟਬੁੱਲ ਕੁੱਤਿਆਂ ਨੇ ਨੌਜਵਾਨ ’ਤੇ ਕੀਤਾ ਹਮਲਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8