ਰਾਣਾ ਸਿੱਧੂ ਕਤਲ ਕਾਂਡ ''ਚ ਕਈ ਪਹਿਲੂ ਘੋਖ ਰਹੀ ਪੁਲਸ, ਸਾਹਮਣੇ ਆਏ ਵੱਡੇ ਤੱਥ

Monday, Oct 26, 2020 - 06:33 PM (IST)

ਮਲੋਟ (ਜੁਨੇਜਾ) : 22 ਅਕਤੂਬਰ ਨੂੰ ਮਲੋਟ ਨੇੜੇ ਮਾਰੇ ਗਏ ਰਾਣਾ ਸਿੱਧੂ ਦੇ ਕਤਲ ਦੀ ਵਾਰਦਾਤ ਦੀਆਂ 10 ਮਹੀਨੇ ਪਹਿਲਾਂ ਲਾਰੇਂਸ਼ ਗਿਰੋਹ ਹੱਥੋਂ ਕਤਲ ਹੋਏ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾਂ ਕਤਲ ਮਾਮਲੇ ਵਿਚ ਕਈ ਸਮਾਨਤਾਵਾਂ ਹੋਣ ਦੇ ਬਾਵਜੂਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਇਸ ਮਾਮਲੇ ਨੂੰ ਕਈ ਪਹਿਲੂਆਂ ਤੋਂ ਘੋਖ ਰਹੀ ਹੈ। ਰਾਣਾ ਸਿੱਧੂ ਉੱਪਰ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਮਨਪ੍ਰੀਤ ਮੰਨਾ ਦਾ ਪਿਛੋਕੜ ਵੀ ਇਨ੍ਹਾਂ ਦੋਸ਼ਾਂ ਤੋਂ ਮੁਕਤ ਨਹੀਂ ਸੀ। ਇਸ ਤੋਂ ਇਲਾਵਾ ਜਿਸ ਤਰ੍ਹਾਂ 2 ਦਸੰਬਰ 2019 ਨੂੰ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਤੋਂ ਅੱਧਾ ਘੰਟਾ ਬਾਅਦ ਹੀ ਫੇਸਬੁੱਕ ਪੇਜ਼ 'ਤੇ ਜ਼ਿੰਮੇਵਾਰੀ ਲੈ ਕੇ ਅੰਕਿਤ ਭਾਦੂ ਦੀ ਮੌਤ ਦੇ ਬਦਲੇ ਵਾਂਗ ਰਾਣਾ ਸਿੱਧੂ ਦੇ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਇਸ ਦੀ ਜ਼ਿੰਮੇਵਾਰੀ ਲੈ ਕੇ ਇਸ ਨੂੰ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੇ ਗਿਰਜਾ ਘਰ 'ਚ ਨੌਜਵਾਨ ਨੂੰ ਕਤਲ ਕਰਨ ਵਾਲਾ ਮੁਲਜ਼ਮ ਟਾਂਡਾ 'ਚ ਗ੍ਰਿਫ਼ਤਾਰ

ਮੰਨੇ ਦਾ ਕਤਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਸ਼ੂਟਰਾਂ ਨੇ ਉਸਦੀ ਰੇਕੀ ਅਤੇ ਮੁਖਬਰੀ ਦੇ ਅਧਾਰ 'ਤੇ ਕੀਤਾ ਸੀ ਅਤੇ ਕਤਲ ਮੌਕੇ 25 ਗੋਲੀਆਂ ਚਲਾਈਆਂ ਸਨ ਜਿਨ੍ਹਾਂ ਵਿਚੋਂ 9 ਗੋਲੀਆਂ ਉਸਦੇ ਸਿਰ ਵਿਚ ਵੱਜੀਆਂ ਸਨ ਅਤੇ ਉਸਦੇ ਨਾਲ ਖੜ੍ਹੇ ਜੈਕੀ ਨੂੰ ਕੁਝ ਨਹੀਂ ਕਿਹਾ ਸਿਰਫ ਇਕ ਗੋਲੀ ਉਸਦੀ ਲੱਤ ਵਿਚ ਲੱਗੀ ਸੀ ਇਸ ਤਰ੍ਹਾਂ ਰਾਣਾ ਦਾ ਕਤਲ ਵੀ ਪੂਰੀ ਰੈਕੀ ਅਤੇ ਮੁਖਬਰ ਤੋਂ ਮਿਲੀ ਪੱਕੀ ਸੂਚਨਾ ਅਨੁਸਾਰ ਕੀਤਾ ਅਤੇ 15 ਦੇ ਕਰੀਬ ਗੋਲੀਆਂ ਮਾਰੀਆਂ ਅਤੇ ਹਵਾਈ ਫਾਇਰ ਕੀਤੇ ਪਰ ਉਸਦੇ ਨਾਲ ਉਸਦੀ ਪਤਨੀ ਨੂੰ ਕੁਝ ਨਹੀਂ ਕਿਹਾ।

ਇਹ ਵੀ ਪੜ੍ਹੋ :  ਦਿਲ ਕੰਬਾਉਣ ਵਾਲੀ ਵਾਰਦਾਤ, ਸਕੇ ਭਰਾ ਦੇ ਸਿਰ 'ਚ ਕੁਹਾੜੀ ਮਾਰ ਕੇ ਕੀਤਾ ਕਤਲ

ਜਦਕਿ ਇਨ੍ਹਾਂ ਸਮਾਨਤਾਵਾਂ ਦੇ ਨਾਲ ਜਿਹੜੀਆਂ ਭਿੰਨਤਾਵਾਂ ਹਨ ਉਹ ਇਹ ਕਿ ਮੰਨੇ ਦਾ ਕਤਲ ਪੁਲਸ ਮੁਕਾਬਲੇ ਵਿਚ ਮਾਰੇ ਗੈਂਗਸਟਰ ਅੰਕਿਤ ਭਾਦੂ ਦੀ ਮੌਤ ਦਾ ਬਦਲਾ ਲੈਣ ਨੂੰ ਕੀਤਾ ਸੀ ਜਦ ਕਿ ਗੁਰਲਾਲ ਬਰਾੜ ਨਾ ਤਾਂ ਗੈਂਗਸਟਰ ਸੀ ਅਤੇ ਨਾ ਹੀ ਉਸਦਾ ਪੁਲਸ ਮੁਕਾਬਲਾ ਹੋਇਆ ਸੀ ਬਲਕਿ ਉਹ ਲਾਰੇਂਸ ਵੱਲੋਂ ਬਣਾਈ ਵਿਦਿਆਰਥੀ ਜਥੇਬੰਦੀ ਸੋਪੂ ਦਾ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਸੀ ਅਤੇ ਉਸ ਨੂੰ ਵਿਰੋਧੀ ਗੁੱਟ ਨੇ ਗੋਲ਼ੀਆ ਮਾਰ ਕੇ ਕਤਲ ਕੀਤਾ ਸੀ।

ਇਹ ਵੀ ਪੜ੍ਹੋ :  ਬਹਿਬਲ, ਕੋਟਕਪੁਰਾ ਗੋਲੀ ਕਾਂਡ : ਸੁਹੇਲ ਬਰਾੜ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਵੱਲੋਂ ਰੋਕ

ਇਸ ਤੋਂ ਇਲਾਵਾ ਇਹ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਦੇ ਪੇਜ਼ ਦੀ ਬਜਾਏ ਗੁਰਲਾਲ ਬਰਾੜ ਦੇ ਪੇਜ਼ 'ਤੇ ਲੈ ਕੇ ਲਾਰੇਂਸ ਬਿਸ਼ਨੋਈ ਨਾਲ ਟੈਗ ਕੀਤੀ ਹੈ ਜਿਸ ਕਰਕੇ ਪੁਲਸ ਨੂੰ ਲੱਗਦਾ ਹੋ ਸਕਦਾ ਹੈ ਕਿ ਕਿਤੇ ਇਹ ਕਾਰਵਾਈ ਜਾਂਚ ਦੀ ਦਿਸ਼ਾ ਨੂੰ ਭਟਕਾਉਣ ਲਈ ਕੀਤੀ ਹੋਵੇ। ਸ਼ਾਇਦ ਇਸ ਕਰਕੇ ਹੀ ਮੰਨੇ ਦੇ ਕਤਲ ਤੋਂ ਬਾਅਦ ਪੁਲਸ ਵੱਲੋਂ ਲਾਰੇਂਸ ਬਿਸ਼ਨੋਈ ਗਰੁੱਪ ਵੱਲ ਜਾਂਚ ਮੋੜਨ ਦੀ ਬਜਾਏ ਪੁਲਸ ਹੁਣ ਹੋਰ ਪਹਿਲੂਆਂ ਤੋਂ ਵੀ ਛਾਣਬੀਣ ਕਰ ਰਹੀ ਹੈ। ਇਸ ਸਬੰਧੀ ਪੁਲਸ ਨੇ ਕਈ ਥਾਂਈ ਛਾਪੇਮਾਰੀ ਵੀ ਕੀਤੀ ਹੈ।

ਇਹ ਵੀ ਪੜ੍ਹੋ :  ਰੈਂਡ ਰਿਕੁਐਸਟ ਸਵੀਕਾਰ ਨਾ ਕੀਤੀ ਤਾਂ ਬਣਾਈ ਅਸ਼ਲੀਲ ਤਸਵੀਰ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

ਉਧਰ ਇਸ ਮਾਮਲੇ ਸਬੰਧੀ ਐੱਸ. ਪੀ. ਰਾਜਪਾਲ ਸਿੰਘ ਹੁੰਦਲ ਅਤੇ ਮਲੋਟ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਜਲਦੀ ਕਿਸੇ ਨਤੀਜੇ 'ਤੇ ਪੁੱਜ ਜਾਵੇਗੀ।


Gurminder Singh

Content Editor

Related News