ਜਲੰਧਰ 'ਚ ਹੋਣ ਜਾ ਰਿਹਾ ਰਾਣਾ ਰਣਬੀਰ ਦਾ ਸ਼ੋਅ 'ਬੰਦੇ ਬਣੋ ਬੰਦੇ', ਹੁਣੇ ਫ੍ਰੀ ਬੁੱਕ ਕਰਾਓ ਆਪਣੀ ਸੀਟ
Friday, Jan 09, 2026 - 02:22 PM (IST)
ਜਲੰਧਰ : ਆਉਣ ਵਾਲੀ 17 ਜਨਵਰੀ ਦਿਨ ਸ਼ਨੀਵਾਰ ਨੂੰ ਕਲਾ ਤੇ ਸੱਭਿਆਚਾਰ ਪ੍ਰੇਮੀਆਂ ਲਈ ਵੱਡਾ ਦਿਨ ਹੋਣ ਵਾਲਾ ਹੈ। ਇਸ ਦਿਨ ਜਲੰਧਰ ਵਿਚ ਰਾਣਾ ਰਣਬੀਰ ਦਾ ਖਾਸ ਸ਼ੋਅ 'ਬੰਦੇ ਬਣੋ ਬੰਦੇ' ਹੋਣ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਸ਼ੋਅ ਲਈ ਤੁਸੀਂ ਫ੍ਰੀ ਪਾਸ ਬੁੱਕ ਕਰ ਸਕਦੇ ਹੋ।
ਇਵੈਂਟ ਦੀ ਡਿਟੇਲ
'ਬੰਦੇ ਬਣੋ ਬੰਦੇ' ਨਾਮਕ ਨਾਟਕ ਦਾ ਪ੍ਰਦਰਸ਼ਨ ਸ਼ਨੀਵਾਰ, 17 ਜਨਵਰੀ, 2026 ਨੂੰ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਸ਼ਾਮ 6:00 ਵਜੇ ਸ਼ੁਰੂ ਹੋਵੇਗਾ। ਇਸ ਦਾ ਆਯੋਜਨ ਸੀ.ਟੀ. ਇੰਸਟੀਚਿਊਟ (CT Institute), ਜਲੰਧਰ ਦੇ ਸ਼ਾਹਪੁਰ ਕੈਂਪਸ, 66 ਫੁੱਟ ਰੋਡ ਵਿਖੇ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਪੁੱਛਗਿੱਛ ਲਈ, ਤੁਸੀਂ 9988955500 'ਤੇ ਸੰਪਰਕ ਕਰ ਸਕਦੇ ਹੋ।
ਇੰਝ ਬੁੱਕ ਕਰਵਾਓ ਸੀਟਾਂ
ਆਪਣੀਆਂ ਸੀਟਾਂ ਰਿਜ਼ਰਵ ਕਰਨ ਲਈ ਹੇਠ ਲਿਖੀ ਜਾਣਕਾਰੀ WhatsApp ਨੰਬਰ +91 99889 55500 'ਤੇ ਰਜਿਸਟ੍ਰੇਸ਼ਨ ਅਤੇ ਬੁਕਿੰਗ ਲਈ ਭੇਜੋ:
* ਨਾਂ
* ਪਿਤਾ ਦਾ ਨਾਂ
* ਉਮਰ
* ਮੋਬਾਈਲ ਨੰਬਰ
* ਲੋੜੀਂਦੀਆਂ ਸੀਟਾਂ ਦੀ ਗਿਣਤੀ
ਦੱਸ ਦਈਏ ਕਿ ਪਾਸ ਇਵੈਂਟ ਵਾਲੇ ਦਿਨ ਵੈਨਿਊ 'ਤੇ 5:00 ਵਜੇ ਤੋਂ ਇਕੱਠੇ ਕੀਤੇ ਜਾ ਸਕਦੇ ਹਨ ਜਾਂ ਪਹਿਲਾਂ ਤੋਂ JSDC ਗਲੋਬਲ ਹੈੱਡ ਆਫਿਸ ਤੋਂ 178, ਪੁਲਸ ਲਾਈਨਜ਼ ਰੋਡ, ਰਣਜੀਤ ਨਗਰ, ਜਲੰਧਰ ਵਿਖੇ ਲਏ ਜਾ ਸਕਦੇ ਹਨ। ਇਹ ਜਾਣਕਾਰੀ JSDC ਗਲੋਬਲ ਦੇ ਚੇਅਰਮੈਨ ਬੀਰ ਕਮਲ ਸਿੰਘ ਨੇ ਸਾਂਝੀ ਕੀਤੀ।
