ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ 'ਜਾਮ-ਏ-ਇੰਸਾ' ਪਿਲਾਉਣ ਦੇ ਮਾਮਲੇ ਨੇ ਫੜ੍ਹਿਆ ਤੂਲ

09/05/2017 5:27:58 PM

ਜਲੰਧਰ/ਅੰਮ੍ਰਿਤਸਰ : ਸਿਰਸਾ ਡੇਰਾ ਮੁਖੀ  ਗੁਰਮੀਤ ਰਾਮ ਰਹੀਮ ਸਿੰਘ ਨੂੰ 2 ਸਾਧਵੀਆਂ ਦੇ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਵਲੋਂ 2007 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਜਾਮ-ਏ-ਇੰਸਾ ਪਿਲਾਉਣ ਦਾ ਮਾਮਲਾ ਫਿਰ ਤੋਂ ਤੂਲ ਫੜ੍ਹ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਹ ਡੇਰਾ ਮੁਖੀ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਐੱਸ. ਜੀ. ਪੀ. ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲ ਕਰਨਗੇ। ਪ੍ਰੋ. ਬਡੂੰਗਰ ਦਾ ਕਹਿਣਾ ਹੈ ਕਿ ਉਹ ਜੱਥੇਦਾਰ ਗੁਰਬਚਨ ਸਿੰਘ ਨਾਲ ਮਿਲਣਗੇ ਅਤੇ ਉਨ੍ਹਾਂ ਦੀ ਮੰਗ 'ਤੇ ਵਿਚਾਰ ਕੀਤਾ ਜਾਵੇਗਾ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਵਾਂਗ ਮਾਮਲੇ 'ਚ ਡੇਰਾ ਮੁਖੀ ਦੋਸ਼ੀ ਸਨ ਅਤੇ ਰਹਿਣਗੇ। ਕਰੀਬ 2 ਸਾਲ ਪਹਿਲਾਂ ਅਕਾਲ ਤਖਤ ਨੇ ਡੇਰਾਮੁਖੀ ਨੂੰ ਮਾਫ ਨਹੀਂ ਕੀਤਾ ਸੀ, ਸਗੋਂ ਉਨ੍ਹਾਂ ਵਲੋਂ ਆਈ ਇਕ ਚਿੱਠੀ ਨੂੰ ਪ੍ਰਾਪਤ ਕੀਤਾ ਗਿਆ ਸੀ। ਬਾਅਦ 'ਚ ਸੰਗਤ ਦੇ ਰੋਸ ਨੂੰ ਦੇਖਦੇ ਹੋਏ ਇਸ ਨੂੰ ਨਾਮਨਜ਼ੂਰ ਕਰਨ ਦਾ ਫੈਸਲਾ ਲਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਿਸੇ ਨੂੰ ਮਾਫ ਕਰਨ 'ਤੇ ਬਕਾਇਦਾ ਉਸ ਨੂੰ ਚਿੱਠੀ ਜਾਰੀ ਕੀਤੀ ਜਾਂਦੀ ਹੈ।


Related News