ਰਾਮ ਰਹੀਮ ਦਾ ਅਹਿਮ ਫ਼ੈਸਲਾ, ਡੇਰੇ ਦਾ ਸਿਆਸੀ ਵਿੰਗ ਕੀਤਾ ਭੰਗ

03/26/2023 2:32:50 AM

ਸਿਰਸਾ (ਲਲਿਤ)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਰੋਹਤਕ ਦੀ ਸੁਨਾਰਿਆ ਜੇਲ੍ਹ ’ਚੋਂ ਭੇਜੀ 14ਵੀਂ ਚਿੱਠੀ ’ਚ ਡੇਰੇ ਦੇ ਰਾਜਨੀਤਕ ਵਿੰਗ  ਭੰਗ ਕੀਤੇ ਜਾਣ ਦਾ ਸਪੱਸ਼ਟੀਕਰਨ ਦਿੱਤਾ ਹੈ। ਰਾਮ ਰਹੀਮ ਨੇ ਚਿੱਠੀ ’ਚ ਲਿਖਿਆ ਹੈ ਕਿ ਇਹ ਡੇਰੇ ਦੀ ਸਾਧ ਸੰਗਤ ਦਾ ਫ਼ੈਸਲਾ ਹੈ। ਸਿਆਸੀ ਵਿੰਗ ਨੂੰ ਡੇਰੇ ਦੀ ਸਾਧ ਸੰਗਤ ਨੇ ਹੀ ਮਿਲ ਕੇ ਬਣਾਇਆ ਸੀ ਤੇ ਹੁਣ ਸੰਗਤ ਨੇ ਇਸ ਨੂੰ ਖ਼ਤਮ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ

ਰਾਮ ਰਹੀਮ ਦਾ ਕਹਿਣਾ ਹੈ ਕਿ ਮੇਰਾ ਆਸ਼ੀਰਵਾਦ ਪਹਿਲਾਂ ਵੀ ਸੰਗਤ ਨਾਲ ਸੀ ਤੇ ਹੁਣ ਵੀ ਨਾਲ ਹੈ। ਗੁਰੂ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਇਹ ਵਚਨ ਕਰਦਾ ਹਾਂ ਕਿ ਸਭ ਨੇ ਇਕ ਹੋ ਕੇ ਰਹਿਣਾ ਹੈ। ਮੇਰੇ ਤੋਂ ਬਿਨਾਂ ਕਿਸੇ ਦੀਆਂ ਗੱਲਾਂ ’ਚ ਨਹੀਂ ਆਉਣਾ ਤੇ ਆਪਣੀ ਏਕਤਾ ਵੀ ਨਹੀਂ ਤੋੜਨੀ ਹੈ। ਰਾਮ ਰਹੀਮ ਨੇ ਇਹ ਵੀ ਲਿਖਿਆ ਹੈ ਕਿ ਮੈਂ ਹੀ ਤੁਹਾਡਾ ਗੁਰੂ ਹਾਂ ਤੇ ਮੈਂ ਹੀ ਰਹਾਂਗਾ।

PunjabKesari

ਇਹ ਖ਼ਬਰ ਵੀ ਪੜ੍ਹੋ : ਫਾਜ਼ਿਲਕਾ ’ਚ ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, ਕਈ ਘਰ ਹੋਏ ਢਹਿ-ਢੇਰੀ (ਵੀਡੀਓ)

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ 17 ਸਾਲ ਪਹਿਲਾਂ ਸਿਆਸੀ ਵਿੰਗ ਦਾ ਗਠਨ ਕੀਤਾ ਗਿਆ ਸੀ। ਡੇਰੇ ਦਾ ਇਹ ਰਾਜਨੀਤਕ ਵਿੰਗ ਚੋਣਾਂ ਦੇ ਟਾਈਮ ਐਕਟਿਵ ਹੋ ਕੇ ਕਿਸ ਰਾਜਨੀਤਕ ਪਾਰਟੀ ਦਾ ਸਮਰਥਨ ਕਰਨਾ ਹੈ, ਫ਼ੈਸਲੇ ਲੈਂਦਾ ਸੀ। ਸਿਆਸੀ ਵਿੰਗ ਦੇ ਆਗੂਆਂ ਦੇ ਕਹਿਣ ’ਤੇ ਡੇਰੇ ਦੀ ਸੰਗਤ ਉਸ ਪਾਰਟੀ ਦਾ ਸਮਰਥਨ ਕਰਦੇ ਹੋਏ ਵੋਟਾਂ ਪਾਉਂਦੀ ਸੀ। ਸਿਆਸੀ ਵਿੰਗ ਬਣਾਏ ਜਾਣ ਤੋਂ ਬਾਅਦ ਹੀ ਡੇਰਾ ਸੱਚਾ ਸੌਦਾ ਜ਼ਿਆਦਾ ਵਿਵਾਦਾਂ ’ਚ ਘਿਰ ਗਿਆ ਸੀ। ਹੁਣ ਡੇਰੇ ਦੀ ਸੰਗਤ ਵੱਲੋਂ ਇਸ ਸਿਆਸੀ ਵਿੰਗ ਨੂੰ ਖ਼ਤਮ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ।


Manoj

Content Editor

Related News