ਪੱਤਰਕਾਰ ਛੱਤਰਪਤੀ ਕਤਲ ਕਾਂਡ ਦਾ ਫੈਸਲਾ 11 ਨੂੰ, ਸੁਰੱਖਿਆ 'ਚ ਲੱਗੇ 1350 ਮੁਲਾਜ਼ਮ

01/08/2019 7:33:58 PM

ਪੰਚਕੂਲਾ\ਚੰਡੀਗੜ੍ਹ : ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕਾਂਡ ਮਾਮਲੇ ਵਿਚ 11 ਜਨਵਰੀ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਫੈਸਲਾ ਸੁਨਾਉਣ ਜਾ ਰਹੀ ਹੈ। ਭਾਵੇਂ ਇਸ ਮਾਮਲੇ 'ਚ ਦੋਸ਼ਾਂ 'ਚ ਘਿਰੇ ਅਤੇ ਸਜ਼ਾਜ਼ਾਫਤਾ ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਪੇਸ਼ ਕੀਤਾ ਜਾਵੇਗਾ ਪਰ ਬਾਵਜੂਦ ਇਸ ਦੇ ਪੁਲਸ ਵਲੋਂ ਸੁਰੱਖਿਆ ਦੇ ਸਖਤ ਬੰਦੋਬਦਸਤ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਉੱਚ ਅਧਿਕਾਰੀਆਂ ਵਲੋਂ 1350 ਮੁਲਾਜ਼ਮਾ ਦੀ ਡਿਊਟੀ ਲਗਾਈ ਹੈ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਪਟਿਆਲਾ ਤੋਂ ਲਗਭਗ 1350 ਮੁਲਾਜ਼ਮ ਨੂੰ ਬੁਲਾਇਆ ਗਿਆ ਹੈ। ਸਾਲ 2016 'ਚ ਵੀ ਰਾਮ ਰਹੀਮ ਨੂੰ ਸਜ਼ਾ ਦੇ ਐਲਾਨ ਸਮੇਂ ਪੰਚਕੂਲਾ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਹਿੰਸਾ ਭੜਕ ਗਈ ਸੀ, ਜਿਸ ਦੇ ਚੱਲਦੇ ਸਰਕਾਰ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਹੈ। 

PunjabKesari
ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਸੀ. ਬੀ. ਆਈ. ਦੀ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਪੰਚਕੁਲਾ ਦੀ ਅਦਾਲਤ ਵਿਚ ਨਾ ਬੁਲਾਇਆ ਜਾਵੇ। ਇਸ ਦੀ ਬਜਾਏ ਸਰਕਾਰ ਨੇ ਵੀਡੀਓ ਕਾਨਫਰੰਸ ਰਾਹੀਂ ਰਾਮ ਰਹੀਮ ਦੀ ਪੇਸ਼ੀ ਕਰਾਉਣ ਦੀ ਅਪੀਲ ਕੀਤੀ ਸੀ। ਸੀ. ਬੀ. ਆਈ. ਨੇ ਸਰਕਾਰ ਦੀ ਅਰਜ਼ੀ ਮਨਜ਼ੂਰ ਕਰ ਲਈ ਅਤੇ ਹੁਣ 11 ਜਨਵਰੀ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ 'ਚ ਵੀਡੀਓ ਕਾਨਫਰੰਸ ਰਾਹੀਂ ਹੀ ਗੁਰਮੀਤ ਰਾਮ ਰਹੀਮ ਬਾਰੇ ਫੈਸਲਾ ਸੁਣਾਇਆ ਜਾਵੇਗਾ।


Gurminder Singh

Content Editor

Related News