ਗਾਖਲ ਵਿਖੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕੀਤੀ ਗਈ ਰੋਸ ਰੈਲੀ, ਮੋਦੀ ਸਰਕਾਰ ਖਿਲਾਫ਼ ਜੰਮ ਕੇ ਹੋਈ ਨਾਅਰੇਬਾਜੀ

Sunday, Dec 27, 2020 - 10:08 PM (IST)

ਜਲੰਧਰ, ( ਵਰਿਆਣਾ ): ਪਿੰਡ ਗਾਖਲ ਵਿਖੇ ਪਿੰਡ ਵਾਸੀਆਂ ਵਲੋਂ ਖੇਤੀ ਬਿਲ ਕਾਨੂੰਨ ਦੇ ਵਿਰੋਧ 'ਚ ਰੋਸ ਰੈਲੀ ਕੱਢੀ ਗਈ, ਇਸ ਰੋਸ ਰੈਲੀ ਦੌਰਾਨ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਨੱਥਾ ਸਿੰਘ ਗਾਖਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਖੇਤੀ ਬਿਲ ਕਾਨੂੰਨ ਪਾਸ ਕੀਤਾ ਹੈ ਇਸ ਨਾਲ ਕਿਸਾਨਾਂ ਦੇ ਨਾਲ- ਨਾਲ ਹਰ ਵਰਗ ਦਾ ਘਾਣ ਯਕੀਨੀ ਹੈ ਇਸੇ ਵਿਰੋਧ 'ਚ ਸੂਬੇ ਦਾ ਹਰ ਵਰਗ ਖੜਾ ਹੈ। ਉਨ੍ਹਾਂ ਨੇ ਕਿਹਾ ਦਿਲੀ ਬਾਰਡਰ 'ਤੇ ਇਸ ਬਿਲ ਦੇ ਵਿਰੋਧ ਵਿਚ ਡੱਟੇ ਸਾਡੇ ਕਿਸਾਨ ਅਤੇ ਮਜ਼ਦੂਰ ਸਨਮਾਨ ਦੇ ਪਾਤਰ ਹਨ ਜੋ ਸਾਡੇ ਸਭ ਲਈ ਉਥੇ ਸ਼ੰਘਰਸ ਕਰ ਰਹੇ ਹਨ । ਉਨ੍ਹਾਂ ਕਿਹਾ ਜਦੋਂ ਤਕ ਮੋਦੀ ਸਰਕਾਰ ਖੇਤੀ ਬਿਲ ਕਾਨੂੰਨ ਨੂੰ ਵਾਪਿਸ ਨਹੀਂ ਲੈ ਲੈਂਦੀ ਉਦੋਂ ਤਕ ਸਾਡਾ ਸੰਘਰਸ ਜਾਰੀ ਰਹੇਗਾ ।
ਇਸ ਮੌਕੇ ਰੋਸ ਪ੍ਰਗਟ ਕਰ ਰਹੇ ਨੋਜਵਾਨਾਂ ਨੇ ਜੀਓ ਕੰਪਨੀ ਦੇ ਸਿੰਮ ਜਿੱਥੇ ਹੋਰ ਕੰਪਨੀ ਵਿਚ ਪੋਰਟ ਕਰਵਾਏ ਉਥੇ ਅੰਡਾਨੀ-ਅੰਬਾਨੀ ਪ੍ਰੋਡਕਟਾਂ ਦੀ ਖਰੀਦ ਅਤੇ ਵੇਚਣ ਨਾ ਕਰਨ ਦਾ ਪ੍ਰਣ ਲਿਆ ਅਤੇ ਦੁਕਾਨਦਾਰਾਂ ਨੂੰ ਇਸ ਸਬੰਧੀ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਗੁਰਚਰਨ ਸਿੰਘ , ਅਮ੍ਰਿਤਵੀਰ ਸਿੰਘ, ਸਿਮਰਨਜੀਤ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਦੀਪਾ ਗਾਖਲ, ਪਰਮਵੀਰ ਸਿੰਘ, ਬਿੱਟੂ ਗਾਖਲ, ਗੁਰਕੀਰਤ ਸਿੰਘ, ਸੁਨੀਲ ਗਾਖਲ, ਬਿੱਲਾ ਗਾਖਲ ਆਦਿ ਹਾਜਰ ਸੀ।


Bharat Thapa

Content Editor

Related News