ਭੈਣਾਂ ਨੇ ਭਰਾਵਾਂ ''ਤੇ ਗੁੱਟ ਤੇ ਸਜਾਈਆਂ ਰੰਗ-ਬਿਰੰਗੀਆਂ ਰੱਖੜੀਆਂ
Sunday, Aug 26, 2018 - 10:08 AM (IST)
ਸਮਰਾਲਾ, (ਸੰਜੇ ਗਰਗ) : ਭਰਾ-ਭੈਣ ਦੇ ਅਟੁੱਟ ਪਿਆਰ ਦਾ ਪ੍ਰਤੀਕ ਰਖੱੜੀ ਦਾ ਤਿਓਹਾਰ ਅੱਜ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਰੰਗ-ਬਿੰਰਗੀਆਂ ਰੱਖੜੀਆਂ ਨਾਲ ਗੁੱਟ ਸਜਾਏ ਜਾ ਰਹੇ ਹਨ ਅਤੇ ਬਦਲੇ 'ਚ ਭਰਾ ਵੀ ਆਪਣੀਆਂ ਭੈਣਾਂ ਨੂੰ ਤੋਹਫਿਆਂ ਦੇ ਰੂਪ 'ਚ ਜਿਊਲਰੀ ਸੈੱਟ, ਡਿਜ਼ਾਇਨਰ ਸੂਟ, ਮੱਝਿਆਈਆਂ ਅਤੇ ਹੋਰ ਬਹੁਤ ਸਾਰਾ ਕੀਮਤੀ ਸਾਮਾਨ ਦਿੰਦੇ ਹੋਏ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਰਹੇ ਹਨ।
ਰੱਖੜੀ ਦੇ ਤਿਓਹਾਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੀ ਬਜ਼ਾਰਾਂ 'ਚ ਪੂਰੀ ਰੌਣਕ ਹੈ ਅਤੇ ਬੀਤੀ ਦੇਰ ਰਾਤ ਤੱਕ ਲੋਕ ਖਰੀਦਦਾਰੀ 'ਚ ਲੱਗੇ ਰਹੇ। ਅੱਜ ਸਵੇਰੇ ਤੋਂ ਹੀ ਬਜ਼ਾਰ 'ਚ ਮੁੜ ਤੋਂ ਰੌਣਕ ਸ਼ੁਰੂ ਹੋ ਗਈ ਅਤੇ ਜਿੱਥੇ ਭੈਣਾ ਆਪਣੇ ਭਰਾਵਾਂ ਲਈ ਆਕਰਸ਼ਕ ਰੱਖੜੀਆਂ ਖੀਰਦਣ 'ਚ ਲੱਗੀਆਂ ਹੋਈਆਂ ਹਨ। ਬਾਜ਼ਾਰ 'ਚ ਇਸ ਵਾਰ ਰੱਖੜੀ ਤੋਂ ਪਹਿਲਾ ਨਾਲੋਂ ਕੁਝ ਜ਼ਿਆਦਾ ਹੀ ਭੀੜ ਨਜ਼ਰ ਆ ਰਹੀ ਹੈ ਅਤੇ ਕਈ ਬਜ਼ਾਰਾਂ 'ਚ ਜਾਮ ਵੀ ਲੱਗੇ ਹੋਏ ਹਨ। ਰੱਖੜੀ ਬੰਨਣ ਦਾ ਸ਼ੁਭ ਮਹੂਰਤ ਸਵੇਰੇ 5:49 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਮਹੂਰਤ ਰਾਤ 9:38 ਤੱਕ ਰਹੇਗਾ।
