ਰੱਖੜੀ ਦੇ ਤਿਉਹਾਰ ''ਤੇ ਲੋਕਾਂ ''ਚ ਦਿਸ ਰਿਹੈ ਹਿੰਦੋਸਤਾਨੀ ਜਜ਼ਬਾ (ਤਸਵੀਰਾਂ)

07/28/2020 3:36:40 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਪਾਸੇ ਭਾਰਤ ਅਤੇ ਚੀਨ ਦੇ ਆਪਸੀ ਸਬੰਧਾਂ 'ਚ ਖਿੱਚੋਤਾਣ ਚੱਲ ਰਹੀ ਹੈ ਅਤੇ ਦੂਜੇ ਪਾਸੇ ਚੀਨ 'ਚ ਬਣਨ ਵਾਲੇ ਉਤਪਾਦਾਂ ਨੇ ਭਾਰਤ ਦੇ ਬਾਜ਼ਾਰ 'ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਸੀ ਪਰ ਇਸ ਵਾਰ ਜਿਥੇ ਸੀਮਾ 'ਤੇ ਭਾਰਤੀ ਫ਼ੌਜ਼ ਚੀਨ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ, ਉਥੇ ਹੀ ਸੀਮਾ ਦੇ ਅੰਦਰ ਦੇਸ਼ ਦੀਆਂ ਭੈਣਾਂ ਵੀ ਭਾਰਤੀ ਫ਼ੌਜ਼ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆ ਹੋ ਗਈਆਂ ਹਨ। ਭੈਣਾ ਵਲੋਂ ਭਾਰਤ ਵਿਚ ਹੀ ਤਿਆਰ ਕੀਤੀਆਂ ਗਈਆਂ ਰਖੜੀਆਂ ਨੂੰ ਖਰੀਦਣ 'ਚ ਪਹਿਲ ਦਿੱਤੀ ਜਾ ਰਹੀ ਹੈ। ਭਾਰਤ ਚੀਨ ਸੀਮਾ 'ਤੇ ਤਣਾਅ ਤੋਂ ਬਾਅਦ ਤੋਂ ਹੀ ਬਾਜ਼ਾਰ 'ਚ ਚੀਨੀ ਸਮਾਨ ਦੇ ਬਾਈਕਾਟ ਦਾ ਮੁੱਦਾ ਗਰਮਾਇਆ ਹੋਇਆ ਹੈ।

PunjabKesari

 ਇਹ ਵੀ ਪੜ੍ਹੋ : ਬਿਨਾਂ ਪ੍ਰੀਖਿਆ ਲਏ ਇਕੱਠੀ ਕੀਤੀ ਫੀਸ ਵਿਦਿਆਰਥੀਆਂ ਨੂੰ ਵਾਪਸ ਕਰੇ ਸਰਕਾਰ : 'ਆਪ'

ਡ੍ਰੈਗਨ ਨੂੰ ਆਰਥਿਕ ਮਾਰ ਦੇਣਾ ਬਹੁਤ ਜ਼ਰੂਰੀ

ਪ੍ਰਦੀਪ ਕਾਂਸਲ ਨੇ ਕਿਹਾ ਕਿ ਚੀਨ ਭਾਰਤ 'ਚ ਆਪਣਾ ਸਮਾਨ ਵੇਚ ਕੇ ਉਸ ਤੋਂ ਹੋਣ ਵਾਲੇ ਮੁਨਾਫ਼ੇ ਨਾਲ ਭਾਰਤ ਨੂੰ ਹੀ ਧਮਕਾਉਣ ਅਤੇ ਭਾਰਤ 'ਚ ਘੁਸਪੈਠ ਕਰਵਾਉਣ ਦਾ ਯਤਨ ਕਰਦਾ ਹੈ, ਉਸ ਚੀਨ ਦੀਆਂ ਬਣੀਆ ਹੋਈਆਂ ਰੱਖੜੀਆਂ ਭਾਰਤੀ ਭੈਣਾਂ ਨੂੰ ਮਨਜ਼ੂਰ ਨਹੀਂ ਹੈ। ਡ੍ਰੈਗਨ ਨੂੰ ਜੋ ਚੁਣੌਤੀ ਇਸ ਵਾਰ ਸੀਮਾ 'ਤੇ ਭਾਰਤੀ ਫ਼ੌਜੀ ਦੇ ਰਹੇ ਹਨ, ਉਸ ਤੋਂ ਵੀ ਵੱਡੀ ਚੁਣੌਤੀ ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਭਾਰਤੀ ਔਰਤਾਂ ਵਲੋਂ ਮਿਲ ਰਹੀ ਹੈ, ਜਿਨ੍ਹਾਂ ਵਲੋਂ ਚਾਇਨੀਜ਼ ਰੱਖੜੀਆਂ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੀਵਾਲੀ 'ਤੇ ਵੀ ਚੀਨ ਦਾ ਭਾਰਤ ਦੇ ਲੋਕ ਦੀਵਾਲਾ ਕੱਢ ਕੇ ਰੱਖ ਦੇਣਗੇ।

ਇਹ ਹਾਲ ਹੈ ਬਾਜ਼ਾਰ ਦਾ 
ਬੱਚਿਆਂ ਦੀ ਕਲਾਈ 'ਤੇ ਸਜਣ ਲਈ ਇਸ ਵਾਰ ਬਾਜ਼ਾਰ 'ਚ ਡੋਰੇਮੋਨ, ਛੋਟਾ ਭੀਮ, ਟੈਡੀਬੀਅਰ, ਮੋਟੂ-ਪਤਲੂ ਆਦਿ ਕਾਰਟੂਨਾਂ ਵਾਲੀਆਂ ਰੱਖੜੀਆਂ ਤਾਂ ਮੌਜੂਦ ਹਨ ਪਰ ਚੀਨ ਤੋਂ ਆਉਣ ਵਾਲੀ ਇਲੈਕਟ੍ਰਾਨਿਕ ਰਾਖੀ ਬਾਜ਼ਾਰ 'ਚ ਘੱਟ ਹੀ ਨਜ਼ਰ ਆ ਰਹੀ ਹੈ ਜਿਨ੍ਹਾਂ ਦੁਕਾਨਦਾਰਾਂ ਕੋਲ ਪਿਛਲੇ ਸਾਲ ਦੀਆਂ ਅਜਿਹੀਆਂ ਰੱਖੜੀਆਂ ਬਚੀਆਂ ਪਈਆਂ ਹਨ, ਸਿਰਫ਼ ਉਹੀ ਇਨ੍ਹਾਂ ਨੂੰ ਵੇਚ ਰਹੇ ਹਨ ਪਰ ਉਨ੍ਹਾਂ ਨੂੰ ਵੀ ਖਰੀਦਦਾਰ ਬਹੁਤ ਘੱਟ ਮਿਲ ਰਹੇ ਹਨ। 

PunjabKesari

ਕੀ ਕਹਿੰਦੀਆਂ ਹਨ ਰੱਖੜੀ ਖਰੀਦਣ ਵਾਲੀਆਂ ਭੈਣਾਂ
ਰੱਖੜੀ ਖ਼ਰੀਦ ਕੇ ਆਪਣੇ ਭਰਾ ਦੇ ਗੁੱਟ 'ਤੇ ਬੰਨਣ ਵਾਲੀਆਂ ਭੈਣਾਂ ਬਬੀਤਾ ਗੋਇਲ, ਅਮਨ ਅਲਾਪ, ਗੁਰਜੋਤ, ਲਵਨ, ਸਰਬਜੀਤ, ਪੂਜਾ, ਅਮਨਦੀਪ,ਤ੍ਰਿਵੇਣੀ ਬਾਂਸਲ ਆਦਿ ਨੇ ਕਿਹਾ ਕਿ ਅਸੀਂ ਚੀਨ ਦੀ ਬਣੀ ਰੱਖੜੀ ਅਤੇ ਉਤਪਾਦਾਂ ਦਾ ਪੁਰਜ਼ੋਰ ਵਿਰੋਧ ਕਰਦੀਆਂ ਹਾਂ ਕਿਉਂਕਿ ਭਾਰਤ ਦੇ ਤਿਉਹਾਰਾਂ ਦਾ ਫਾਇਦਾ ਵਿਦੇਸ਼ਾਂ ਨੂੰ ਮਿਲ ਰਿਹਾ ਹੈ। 

 ਇਹ ਵੀ ਪੜ੍ਹੋ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

10 ਤੋਂ 200 ਰੁਪਏ ਤੱਕ ਬਾਜ਼ਾਰ 'ਚ ਮਿਲ ਰਹੀ ਹੈ ਰੱਖੜੀ
ਸ਼ਹਿਰ ਦੇ ਮੇਨ ਬਾਜ਼ਾਰ 'ਚ ਵੱਖ-ਵੱਖ ਦੁਕਾਨਾਂ ਅਤੇ ਰੱਖੜੀਆਂ ਸਜੀਆਂ ਹੋਈਆਂ ਹਨ। ਦੁਕਾਨਦਾਰ ਮਨੀਸ਼ ਕੁਮਾਰ ਸੀਟੂ ਨੇ ਦੱਸਿਆ ਕਿ ਬਾਜ਼ਾਰ 'ਚ ਇਸ ਸਾਲ 10 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੀ ਰੱਖੜੀ ਮੌਜੂਦ ਹੈ। ਪਿਛਲੇ ਸਾਲ ਵੀ ਚੀਨੀ ਰੱਖੜੀ ਦੀ ਵਿਕਰੀ 30 ਤੋਂ 35 ਫੀਸਦੀ ਤੱਕ ਘੱਟ ਹੋਈ ਸੀ ਪਰ ਇਸ ਵਾਰ ਚੀਨੀ ਰੱਖੜੀ ਦੀ ਵਿਕਰੀ ਬਿਲਕੁਲ ਹੀ ਨਾਂਹ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਇਸ ਵਾਰ ਸਵਦੇਸ਼ੀ ਰੱਖੜੀਆਂ ਦੀ ਵਿਕਰੀ ਵਧੀ ਹੈ। ਇਨ੍ਹਾਂ ਰੱਖੜੀਆਂ 
'ਚ ਖਾਸਕਰ ਕ੍ਰਿਸਟਲ, ਕੁੱਦਣ ਵਾਲੀਆਂ ਰੱਖੜੀਆਂ ਵਿਸ਼ੇਸ਼ ਰੂਪ 'ਚ ਸ਼ਾਮਲ ਹਨ। ਸਭ ਤੋਂ ਵੱਧ ਮੰਗ ਰੇਸ਼ਮੀ ਧਾਗੇ ਨਾਲ ਬਣੀ ਰੱਖੜੀਆਂ ਦੀ ਹੈ ਜਿਨ੍ਹਾਂ ਦੀ ਕੀਮਤ ਵੀ ਬਹੁਤ ਘੱਟ ਹੈ।


Anuradha

Content Editor

Related News