ਰਾਕੇਸ਼ ਟਿਕੈਤ : ਜਾਣੋਂ ਕਾਂਸਟੇਬਲ ਤੋਂ ਲੈ ਕੇ ਕਿਸਾਨ ਆਗੂ ਬਣਨ ਤੱਕ ਦਾ ਸਫ਼ਰ

Monday, Feb 01, 2021 - 04:38 PM (IST)

ਰਾਕੇਸ਼ ਟਿਕੈਤ : ਜਾਣੋਂ ਕਾਂਸਟੇਬਲ ਤੋਂ ਲੈ ਕੇ ਕਿਸਾਨ ਆਗੂ ਬਣਨ ਤੱਕ ਦਾ ਸਫ਼ਰ

ਜਲੰਧਰ (ਬਿਊਰੋ) - ਮਹੀਨਿਆਂ ਤੋਂ ਸਰਕਾਰੀ ਬੁਲਾਰੇ ਅਤੇ ਮੀਡੀਆ ਦਾ ਇਕ ਵਰਗ ਖੇਤੀ ਕਾਨੂੰਨਾਂ ਦੇ ਵਿਰੁੱਧ ਲੜਨ ਵਾਲੀਆਂ 3 ਦਰਜਨ ਤੋਂ ਵੱਧ ਕਿਸਾਨ ਯੂਨੀਅਨਾਂ ਦੇ ਸੰਘ 'ਚੋਂ ਇਕ ਨੇਤਾ ਦੀ ਭਾਲ 'ਚ ਸਨ। 28 ਜਨਵਰੀ ਦੀ ਰਾਤ ਨੂੰ ਉਨ੍ਹਾਂ ਨੇ ਆਖਿਰ ਰਾਕੇਸ਼ ਟਿਕੈਤ, ਜੋ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਹਨ, ਦੇ ਰੂਪ ’ਚ ਨੇਤਾ ਪਾ ਲਿਆ। ਟਿਕੈਤ ਦੇ ਮੀਡੀਆ ਸਾਹਮਣੇ ਹੰਝੂ ਛਲਕੇ ਤਾਂ ਉਨ੍ਹਾਂ ਨੇ ਕਿਹਾ ਕਿ ਇਥੇ ਕਿਸਾਨਾਂ ਦੇ ਵਿਰੁੱਧ ਇਕ ਸਾਜ਼ਿਸ਼ ਹੈ।

ਉਨ੍ਹਾਂ ਦੇ ਆਲੋਚਕ ਉਨ੍ਹਾਂ ਦੀ ਇਸ ਸੰਵੇਦਨਸ਼ੀਲ ਭੜਾਸ ਨੂੰ ਇਕ ਸਿਆਸੀ ਕਦਮ ਜ਼ਰੂਰ ਕਰਾਰ ਦੇਣਗੇ ਪਰ ਮਹਿੰਦਰ ਸਿੰਘ ਟਿਕੈਤ, ਜੋ ਇਕ ਹੋਣਹਾਰ ਕਿਸਾਨ ਨੇਤਾ ਅਤੇ ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ’ਚ ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਨੂੰ ਮੁੜ ਜੀਵਿਤ ਕੀਤਾ, ਦੇ ਦੂਸਰੇ ਬੇਟੇ ਹਨ। ਮਹਿੰਦਰ ਸਿੰਘ ਟਿਕੈਤ ਨੇ ਤਤਕਾਲੀ ਕਾਂਗਰਸ ਸਰਕਾਰ ਵਿਰੁੱਧ ਮੁਜ਼ੱਫਰਨਗਰ ਅਤੇ ਮੇਰਠ ’ਚ ਰੋਸ-ਵਿਖਾਵੇ ਕੀਤੇ ਸਨ।

ਪੜ੍ਹੋ ਇਹ ਵੀ ਖ਼ਬਰ - ਇੱਕ ਹੋਰ ਵਿਆਹ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਮਰਸਡੀ ਛੱਡ ਟਰੈਕਟਰ 'ਤੇ ਡੋਲੀ ਲੈਣ ਤੁਰਿਆ ਲਾੜਾ (ਤਸਵੀਰਾਂ)

ਰਾਕੇਸ਼ ਟਿਕੈਤ ਨੇ ਆਪਣੇ ਹੰਝੂਆਂ ਅਤੇ ਦ੍ਰਿੜ੍ਹਤਾ ਨਾਲ ਗਾਜ਼ੀਪੁਰ ਸਰਹੱਦ 'ਤੇ ਰੋਸ-ਵਿਖਾਵੇ ਵਾਲੀ ਥਾਂ ’ਤੇ ਮਰ ਰਹੇ ਕਿਸਾਨਾਂ 'ਚ ਇਕ ਨਵੀਂ ਜਾਨ ਪਾਈ ਸੀ। 28 ਜਨਵਰੀ ਤਕ ਬੀ. ਕੇ. ਯੂ. ਸਿਰਫ਼ ਸਿੰਘੂ ਅਤੇ ਵਿਕਰੀ ਬਾਰਡਰ 'ਤੇ ਇਕ ਸਮਰਥਕ ਵਾਲੀ ਭੂਮਿਕਾ ਨਿਭਾਅ ਰਹੇ ਸਨ। ਅਸਲ 'ਚ 28 ਦਸੰਬਰ ਨੂੰ ਗਾਜ਼ੀਪੁਰ ਸਰਹੱਦ ਦੇ ਯੂ. ਪੀ. ਗੇਟ 'ਤੇ ਟਿਕੈਤ ਪਹਿਲੀ ਵਾਰ ਉੱਭਰੈ ਤਾਂ ਉਦੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸੱਤਾਧਾਰੀ ਪਾਰਟੀ ਉਨ੍ਹਾਂ ਦੀ ਵਰਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਤੇ ਨਿਗਰਾਨੀ ਰੱਖਣ ਲਈ ਇਕ ਰੱਖਿਆਤਮਕ ਦੀਵਾਰ ਵਾਂਗ ਕਰੇਗੀ। ਇਥੋਂ ਤੱਕ ਕਿ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਲੋਕਾਂ ਨੇ ਉਨ੍ਹਾਂ ਦੀ ਪ੍ਰਤੀਬੱਧਤਾ 'ਚ ਵਿਸ਼ਵਾਸ ਕਰਨ ਲਈ ਸਮਾਂ ਲਿਆ।

PunjabKesari

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਪਿਛਲੇ ਵੀਰਵਾਰ ਨੂੰ ਇਕ ਨਾਟਕੀ ਮੋੜ ਤੋਂ ਬਾਅਦ ਗਾਜ਼ੀਪੁਰ ਸਰਹੱਦ ਕਿਸਾਨਾਂ ਦੇ ਸਮਰਥਨ 'ਚ ਇਕ ਖਿੱਚ ਦਾ ਕੇਂਦਰ ਬਣ ਗਈ। ਇਕ ਕਾਂਸਟੇਬਲ ਤੋਂ ਕਿਸਾਨ ਨੇਤਾ ਬਣੇ ਰਾਕੇਸ਼ ਟਿਕੈਤ (51) ਇਕ ਹੀਰੋ ਬਣ ਕੇ ਉੱਭਰੇ। ਮੀਡੀਆ ’ਚ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਨ ਕਿ ਟਿਕੈਤ ਨੇ ਭਾਜਪਾ ਲਈ ਵੋਟ ਪਾਈ ਸੀ ਪਰ ਪਾਰਟੀ ਉਨ੍ਹਾਂ ਦੇ ਵਾਅਦਿਆਂ ਮੁਤਾਬਕ ਖਰੀ ਨਹੀਂ ਉਤਰੀ। ਰੇਸ-ਵਿਖਾਵੇ ਦੇ ਪਹਿਲੇ ਦਿਨਾਂ ਦੌਰਾਨ ਉਨ੍ਹਾਂ ਦੀ ਚਿੰਤਾ ਗੰਨੇ ਦੀ ਫ਼ਸਲ ਦੀ ਬਾਕੀ ਰਹਿੰਦੀ ਅਦਾਇਗੀ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਖੇਤੀ ਕਾਨੂੰਨਾਂ ਵਾਂਗ ਬਿਜਲੀ ਦੀ ਵੀ ਸੀ। ਇਕ ਅਖਬਾਰ 'ਚ ਪਿਛਲੇ ਮਹੀਨੇ ਦਸੰਬਰ 'ਚ ਉਨ੍ਹਾਂ ਨੇ ਕਿਹਾ ਕਿ ‘‘ਸਰਕਾਰ ਖੇਤੀਬਾੜੀ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਇਕ ਮਜ਼ਦੂਰ ਵਾਂਗ ਦੇਖਣਾ ਚਾਹੁੰਦੀ ਹੈ।’’ ਇਕ ਵਿਵਾਦ 'ਚ ਉਹ ਉਦੋਂ ਉਲਝੇ ਜਦੋਂ ਉਨ੍ਹਾਂ ਨੇ ਮੰਦਿਰ ਟਰੱਸਟਾਂ ਨੂੰ ਕਿਸਾਨੀ ਅੰਦੋਲਨ ਲਈ ਦਾਨ ਦੇਣ ਲਈ ਕਿਹਾ ਅਤੇ ਅਜਿਹਾ ਉਹ ਕਾਂਵੜ ਯਾਤਰਾ ਦੇ ਦੌਰਾਨ ਵੀ ਕਰ ਚੁੱਕੇ ਸਨ।

ਸਥਾਨਕ ਭਾਜਪਾ ਨੇਤਾ ਅਤੇ ਗਾਜ਼ੀਆਬਾਦ ਪ੍ਰਸ਼ਾਸਨ ਇਹ ਮਹਿਸੂਸ ਕਰਨ 'ਚ ਅਸਫ਼ਲ ਰਿਹਾ ਕਿ ਰਾਕੇਸ਼ ਟਿਕੈਤ ਦਾ ਸਿਆਸੀ ਜੋੜ ਬੇਸ਼ੱਕ ਘਟਿਆ ਹੋਵੇਗਾ ਪਰ ਮਹਿੰਦਰ ਸਿੰਘ ਟਿਕੈਤ ਅਤੇ ਚੌਧਰੀ ਚਰਨ ਸਿੰਘ ਦੇ ਵੰਸ਼ਜ਼ ਅਜੇ ਵੀ ਪੱਛਮੀ ਯੂ. ਪੀ. 'ਚ ਮਜ਼ਬੂਤ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦਾ ਰੁਤਬਾ ਕਾਇਮ ਹੈ। 2013 ਦੇ ਮੁਜ਼ੱਫਰਨਗਰ ਦੰਗਿਆਂ ਤੋਂ ਬਾਅਦ ਦੋਵੇਂ ਪਰਿਵਾਰਾਂ ਦਾ ਗਠਜੋੜ ਤੁਛ ਹੋ ਗਿਆ ਸੀ ਪਰ ਪਿਛਲੇ ਵੀਰਵਾਰ ਨੂੰ ਚੌਧਰੀ ਚਰਨ ਸਿੰਘ ਦੇ ਬੇਟੇ ਅਜਿਤ ਸਿੰਘ ਅਤੇ ਰਾਸ਼ਟਰੀ ਲੋਕ ਦਲ ਦੇ ਨੇਤਾ ਉਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਰਾਕੰਸ਼ ਟਿਕੈਤ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਕਿਸਾਨ ਨੇਤਾਵਾਂ ਲਈ ਉਨ੍ਹਾਂ ਦੇ ਨਾਲ ਹਨ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

PunjabKesari

ਟਿਕੈਤ ਦੇ ਹੰਝੂ ਵਾਲੇ ਵੀਡੀਓ ਅਤੇ ਰਾਲੋਦ ਦੇ ਉਪ ਪ੍ਰਧਾਨ ਜਯੰਤ ਚੌਧਰੀ ਦੇ ਟਵੀਟ ਯੂ. ਪੀ., ਹਰਿਆਣਾ ਅਤੇ ਰਾਜਸਥਾਨ ਦੇ ਗੰਨਾ ਇਲਾਕਿਆਂ 'ਚ ਅੱਗ ਵਾਂਗ ਫੈਲ ਗਏ। ਉਨ੍ਹਾਂ ਦੇ ਹੰਝੂਆਂ ਨੂੰ ਕਿਸਾਨਾਂ ਦੇ ਆਤਮ ਸਨਮਾਨ ਦੀ ਬੇਇੱਜ਼ਤੀ ਦੇ ਤੌਰ ’ਤੇ ਦੇਖਿਆ ਅਤੇ ਇਸ ਤੋਂ ਬਾਅਦ ਮੁਜ਼ੱਫਰਨਗਰ ਅਤੇ ਮਥੁਰਾ ’ਚ ਬੀ.ਕੇ.ਯੂ. ਵਲੋਂ ਬੁਲਾਈ ਗਈ ਕਿਸਾਨਾਂ ਦੀ “ਮਹਾ ਪੰਚਾਇਤ ਵਿਚ ਇਕ ਭਾਰੀ ਭੀੜ ਉਮੜੀ।

ਵਿਸ਼ੇਸ਼ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ 'ਚ ਰਾਕੇਸ਼ ਟਿਕੈਤ ਕਿਸਾਨਾਂ ਦੇ ਨਿਰਵਿਵਾਦ ਨੇਤਾ ਦੇ ਰੂਪ 'ਚ ਉੱਭਰੇ। ਉਨ੍ਹਾਂ ਦੇ ਵਿਰੋਧੀ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਵੀ. ਐੱਮ. ਸਿੰਘ ਦੇ ਪ੍ਰਦਰਸ਼ਨ ਸਥਾਨ ਨੂੰ ਛੱਡਣ ਤੋਂ ਬਾਅਦ ਗਣਤੰਤਰ ਦਿਵਸ ਦੀ ਘਟਨਾ ਲਈ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਇਆ। ਟਿਕੈਤ ਨੇ ਇਹ ਚਿਤਾਵਨੀ ਦਿੱਤੀ ਕਿ ਇਹ ਘਟਨਾ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਲਈ ਰਚਾਈ ਗਈ। ਉੱਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਇਕ ਪ੍ਰਸਿੱਧ ਕਿਸਾਨ ਨੇਤਾ ਸੇਵਕ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਿਵੇਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਗਾਜ਼ੀਪੁਰ ’ਚ ਪਹੁੰਚ ਗਏ। ਬੁਲੰਦ ਸ਼ਹਿਰ ਦੇ ਇਕ ਕਿਸਾਨ ਸ਼ਮੀਨ ਹੁਸੈਨ, ਜੋ ਟਿਕੈਤ ਨੂੰ ਪਾਣੀ ਪਿਲਾਉਣ ਲਈ ਰੋਸ-ਵਿਖਾਵੇ ਵਾਲੀ ਥਾਂ 'ਤੇ ਪਹੁੰਚੇ ਸਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਜਾਟ-ਮੁਸਲਮਾਨਾਂ ਦਰਮਿਆਨ ਮੇਲਜੋਲ ਦੀ ਸੰਭਾਵਨਾ ਦਿਸ ਰਹੀ ਹੈ, ਜੋ ਮੁਜ਼ੱਫਰਨਗਰ ਦੰਗਿਆਂ ਤੋਂ ਪਹਿਲਾਂ ਸੀ। ਦਿਲਚਸਪ ਗੱਲ ਇਹ ਹੈ ਕਿ ਦੰਗਿਆਂ ਤੋਂ ਬਾਅਦ ਟਿਕੈਤ ਭਰਾ ਰਾਕੇਸ਼ ਨਰੇਸ਼ ਦਾ ਝੁਕਾਅ ਭਾਜਪਾ ਵੱਲ ਹੋ ਗਿਆ।

2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਰਾਕੇਸ਼ ਟਿਕੈਤ ਦੇ ਕਾਂਗਰਸ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ ਰਾਕੇਸ਼ ਨੇ ਅਜਿਤ ਸਿੰਘ ਦੇ ਨਾਲ ਆਪਣੇ ਰਿਸ਼ਤੇ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੇ। ਉਨ੍ਹਾਂ ਨੇ 2014 ਦੀਆਂ ਚੋਣਾਂ ’ਚ ਅਮਰੋਹਾ ਤੋਂ ਲੋਦ ਦੀ ਟਿਕਟ ’ਤੇ ਚੋਣ ਲੜੀ ਅਤੇ ਚੌਥੇ ਸਥਾਨ ’ਤੇ ਰਹੇ।

PunjabKesari

ਨੋਟ - ਰਾਕੇਸ਼ ਟਿਕੈਤ : ਜਾਣੋਂ ਕਾਂਸਟੇਬਲ ਤੋਂ ਲੈ ਕੇ ਕਿਸਾਨ ਆਗੂ ਬਣਨ ਤੱਕ ਦਾ ਸਫ਼ਰ, ਕੁਮੈਂਟ ਕਰਕੇ ਦਿਓ ਆਪਣੀ ਰਾਏ


author

rajwinder kaur

Content Editor

Related News