ਰਾਜਪੂਤ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ : ਪ੍ਰਨੀਤ ਕੌਰ

Saturday, Nov 25, 2017 - 08:08 AM (IST)

ਰਾਜਪੂਤ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ : ਪ੍ਰਨੀਤ ਕੌਰ

ਪਟਿਆਲਾ/ਰੱਖੜਾ  (ਰਾਜੇਸ਼, ਰਾਣਾ) - ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰਨ ਵਾਲੇ ਭਾਈ ਦਲੀਪ ਸਿੰਘ ਬਿੱਕਰ ਨੂੰ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਮੁੜ ਕਾਂਗਰਸ ਪਾਰਟੀ ਵਿਚ ਸਾਥੀਆਂ ਸਮੇਤ ਸ਼ਾਮਲ ਕੀਤਾ ਹੈ। ਹਲਕਾ ਇੰਚਾਰਜ ਸਨੌਰ ਹਰਵਿੰਦਰਪਾਲ ਸਿੰਘ ਹੈਰੀਮਾਨ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਸਮੁੱਚੇ ਰਾਜਪੂਤ ਭਾਈਚਾਰੇ ਦੇ ਨੌਜਵਾਨਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਭਾਈ ਦਲੀਪ ਸਿੰਘ ਬਿੱਕਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਆਉਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜਪੂਤ ਭਾਈਚਾਰੇ ਦੇ ਨੌਜਵਾਨਾਂ ਨੂੰ ਪਾਰਟੀ 'ਚ ਬਣਦਾ ਮਾਣ-ਸਨਮਾਨ ਦਿਵਾਇਆ ਜਾਵੇਗਾ।
ਇਸ ਦੌਰਾਨ ਸਰਪੰਚ ਜਰਨੈਲ ਸਿੰਘ ਰਾਠੌਰ ਪੰਜਾਬ ਪ੍ਰਦੇਸ਼ ਸਕੱਤਰ ਨੇ ਕਿਹਾ ਕਿ ਭਾਈ ਦਲੀਪ ਸਿੰਘ ਬਿੱਕਰ ਦੇ ਆਉਣ ਨਾਲ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚੋਂ ਰਾਜਪੂਤ ਭਾਈਚਾਰੇ ਦੇ ਨੌਜਵਾਨ ਕਾਂਗਰਸ ਪਾਰਟੀ ਵਿੱਚ ਆਉਣ ਲਈ ਪੱਬਾਂ ਭਾਰ ਹਨ। ਇਸ ਮੌਕੇ ਪ੍ਰੇਮ ਸਿੰਘ ਸਰਪੰਚ ਬਹਾਦਰਗੜ੍ਹ, ਹਰਜਿੰਦਰ ਸਿੰਘ ਜਿੰਦਾ, ਬਾਬਾ ਜੁਗਿੰਦਰ ਸਿੰਘ ਟਾਇਰਾਂ ਵਾਲਾ ਅਲੀਪੁਰ, ਸੁੱਚਾ ਸਿੰਘ, ਗੁਰਨਾਮ ਸਿੰਘ ਕੁੱਕੂ, ਡਾ. ਰਾਜ ਸਿੰਘ ਰਾਜੂ, ਪਰਤਾਪ ਸਿੰਘ, ਲਾਲ ਸਿੰਘ, ਹੀਰਾ ਸਿੰਘ, ਅੰਗਰੇਜ਼ ਸਿੰਘ, ਪਰਵਿੰਦਰ ਸਿੰਘ ਰਾਜਾ, ਕਰਨੈਲ ਸਿੰਘ, ਸਾਬਾ ਸਿੰਘ, ਗੁਰਦੀਪ ਸਿੰਘ, ਵੀਰ ਸਿੰਘ, ਹਜ਼ਾਰਾ, ਰਾਜਬੀਰ ਸਿੰਘ, ਸੁਖਦੇਵ ਸਿੰਘ, ਸੇਵਾ ਸਿੰਘ ਅਤੇ ਭੁਪਿੰਦਰ ਸਿੰਘ ਅਲੀਪੁਰ ਨੇ ਕਾਂਗਰਸ ਜੁਆਇਨ ਕੀਤੀ।


Related News