12 ਕਿਲੋ ਗਾਂਜੇ ਸਣੇ 2 ਕਾਰ ਸਵਾਰ ਪੁਲਸ ਅੜਿੱਕੇ

10/18/2020 4:56:25 PM

ਰਾਜਪੁਰਾ (ਮਸਤਾਨਾ) : ਥਾਣਾ ਸਦਰ ਦੀ ਪੁਲਸ ਵਲੋਂ ਜੀ. ਟੀ. ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕਾਰ ’ਚ ਸਵਾਰ 2 ਵਿਅਕਤੀਆਂ ਨੂੰ 12 ਕਿਲੋ ਗਾਂਜਾ ਸਣੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਰੌਸ਼ਨ ਕੁਮਾਰ ਸਮੇਤ ਪੁਲਸ ਫੋਰਸ ਜੀ. ਟੀ. ਰੋਡ ’ਤੇ ਪਿੰਡ ਉਪਲਹੇੜੀ ਨੇੜੇ ਨਾਕਾਬੰਦੀ ਦੌਰਾਨ ਸਾਹਮਣੇ ਕਾਰ ’ਚ ਸਵਾਰ ਹੋ ਕੇ ਆ ਰਹੇ 2 ਵਿਅਕਤੀਆਂ ਨੂੰ ਰੋਕ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚੋਂ 12 ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਨੇ ਕਾਰ ’ਚ ਸਵਾਰ ਰਮਾਇਣ ਸਾਹਨੀ, ਅੰਕਿਤ ਸਾਹਨੀ ਮੂਲ ਵਾਸੀ ਬਿਹਾਰ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News