ਰਾਜਨਾਥ ਸਿੰਘ 27 ਸਤੰਬਰ ਨੂੰ ਜਗਦੀਸ਼ ਗਗਨੇਜਾ ਨੂੰ ਸ਼ਰਧਾਂਜਲੀ ਦੇਣ ਜਲੰਧਰ ਆਉਣਗੇ

09/26/2016 3:31:43 PM

ਜਲੰਧਰ/ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੂਬੇ ਸਹਿ-ਸੰਚਾਲਕ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਦਿਹਾਂਤ ''ਤੇ ਉਨ੍ਹਾਂ ਦੀ ਸ਼ਰਧਾਂਜਲੀ ਸਭਾ ''ਚ ਹਿੱਸਾ ਲੈਣ ਲਈ 27 ਸਤੰਬਰ ਨੂੰ ਜਲੰਧਰ ਆ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਲੰਧਰ ਚੇਅਰਮੈਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਮੰਤਰੀ ਰਾਮ ਲਾਲ, ਸੰਘ ਦੇ ਕਾਰਜਵਾਹਕ ਸੰਚਾਲਕ ਕ੍ਰਿਸ਼ਨ ਗੋਪਾਲ, ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ, ਪ੍ਰਭਾਤ ਝਾਅ ਇੰਚਾਰਜ ਭਾਜਪਾ ਪੰਜਾਬ ਮੰਗਲਵਾਰ ਨੂੰ ਮਰਹੂਮ ਗਗਨੇਜਾ ਦੇ ਸ਼ਰਧਾਂਜਲੀ ਸਮਾਰੋਹ ''ਚ ਹਿੱਸਾ ਲੈਣ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਦੁਪਹਿਰੋਂ ਬਾਅਦ ਜਲੰਧਰ ਪੁੱਜਣਗੇ। 
ਜ਼ਿਕਰਯੋਗ ਹੈ ਕਿ 6 ਅਗਸਤ ਨੂੰ 2 ਹਮਲਾਵਰਾਂ ਨੇ ਸ਼੍ਰੀ ਗਗਨੇਜਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਨ੍ਹਾਂ ਦਾ 22 ਸਤੰਬਰ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ''ਚ ਦਿਹਾਂਤ ਹੋ ਗਿਆ ਸੀ।


Disha

News Editor

Related News