ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਰਜਿੰਦਰਾ ਹਸਪਤਾਲ ਦੇ ਬਾਹਰ ਚੱਲੀਆਂ ਗੋਲ਼ੀਆਂ
Tuesday, Aug 02, 2022 - 06:03 PM (IST)
ਪਟਿਆਲਾ (ਕੰਵਲਜੀਤ) : ਬੀਤੀ ਦੇਰ ਰਾਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਸਥਿਤ ਢਾਬੇ ’ਤੇ ਰੋਟੀ ਖਾਣ ਆਏ ਨੌਜਵਾਨਾਂ ’ਤੇ ਗੋਲ਼ੀਆਂ ਚੱਲ ਗਈਆਂ। ਇਸ ਫਾਇਰਿੰਗ ਵਿਚ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਇਸ ਲੜਾਈ ਦਾ ਕਾਰਨ ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਪੁਲਸ ਨੇ 307 ਆਈ. ਪੀ. ਸੀ. ਧਾਰਾ ਤਹਿਤ ਮਾਮਲਾ ਦਰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੌਜਵਾਨ ਦੀ ਪਛਾਣ ਹੁਸਨਪ੍ਰੀਤ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ, ਨੇ ਦੱਸਿਆ ਕਿ ਦੇਰ ਰਾਤ ਮੇਰੇ ਸਾਥੀ ਇੱਥੇ ਖਾਣਾ ਖਾਣ ਲਈ ਢਾਬੇ ’ਤੇ ਆਏ ਸੀ। ਜਿਨ੍ਹਾਂ ਉਪਰ ਕੁਝ ਵਿਅਕਤੀਆਂ ਵਲੋਂ ਪਹਿਲਾਂ ਤਾਂ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਗੱਡੀ ਦੀ ਭੰਨ ਤੋੜ ਵੀ ਕੀਤੀ ਗਈ ਹੈ। ਇਸ ਦੌਰਾਨ ਹਮਲਾਵਰਾਂ ਨੇ ਮੇਰੇ ਸਿਰ ’ਚ ਵਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਹੋਈ ਬੇਕਾਬੂ, ਦੋ ਭੈਣਾਂ ਨੋਚ-ਨੋਚ ਕੀਤਾ ਲਹੂ-ਲੁਹਾਨ
ਪਟਿਆਲਾ ਦੇ ਡੀ. ਐੱਸ. ਪੀ. ਸੰਜੀਵ ਸਿੰਗਲਾ ਨੇ ਕਿਹਾ ਕਿ ਇਹ ਘਟਨਾ 31 ਤਾਰੀਖ਼ ਰਾਤ 11 ਵਜੇ ਦੀ ਹੈ, ਜਿੱਥੇ ਕਿ ਇਕ ਨੌਜਵਾਨ ਹੁਸਨਪ੍ਰੀਤ ਸਮਾਣਾ ਤੋਂ ਆਪਣੇ ਸਾਥੀਆਂ ਨਾਲ ਰਾਜਿੰਦਰਾ ਹਸਪਤਾਲ ਦੇ ਬਾਹਰ ਸਥਿਤ ਢਾਬੇ ਦੇ ਉੱਪਰ ਰੋਟੀ ਖਾਣ ਲਈ ਪਹੁੰਚਿਆ ਅਤੇ ਦੂਜੇ ਪਾਸੇ ਪਲਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਇਥੇ ਪਿਸਤੌਲ ਲੈ ਕੇ ਪਹੁੰਚਿਆ ਸੀ, ਜਿਸ ਨੇ ਇਨ੍ਹਾਂ ਉੱਪਰ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਹੁਸਨਪ੍ਰੀਤ ਦੇ ਸਿਰ ਵਿਚ ਕੱਚ ਦੀ ਬੋਤਲ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਧਾਰਾ 307 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੌਜਵਾਨ ਨੇ ਲੁੱਟੀ 8 ਸਾਲਾ ਬੱਚੀ ਦੀ ਪੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।