ਵੜਿੰਗ ਦੇ ਦੋਸ਼ਾਂ ਤੋਂ ਬਾਅਦ ਗੁੱਸੇ ਨਾਲ ਲਾਲ ਹੋਏ ਖਹਿਰਾ, ਦਿੱਤੀ ਚੁਣੌਤੀ (ਵੀਡੀਓ)

Monday, May 27, 2019 - 06:58 PM (IST)

ਜਲੰਧਰ : ਰਾਜਾ ਵੜਿੰਗ ਵਲੋਂ ਬਾਦਲਾਂ ਨੂੰ ਵੋਟਾਂ ਵੇਚਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਬੌਖਲਾਏ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਭੜਾਸ ਕੱਢੀ ਹੈ। ਖਹਿਰਾ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਰਾਜਾ ਵੜਿੰਗ ਨੂੰ ਲੰਮੇਂ ਹੱਥੀਂ ਲਿਆ ਅਤੇ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਜਾਂ ਤਾਂ ਇਨ੍ਹਾਂ ਇਲਜ਼ਾਮਾਂ ਨੂੰ ਸਾਬਤ ਕਰਨ ਜਾਂ ਫਿਰ ਮੁਆਫੀ ਮੰਗਣ।  

PunjabKesari
ਇੰਨਾਂ ਹੀ ਨਹੀਂ ਖਹਿਰਾ ਨੇ ਰਾਜਾ ਵੜਿੰਗ ਨੂੰ 2002-12 ਦਾ ਸਮਾਂ ਯਾਦ ਕਰਵਾਇਆ ਤੇ ਲਿਖਿਆ ਕਿ ਜਦੋਂ ਰਾਜਾ ਵੜਿੰਗ ਤੇ ਕੈਪਟਨ ਵਰਗੇ ਕਾਇਰ ਕਾਂਗਰਸੀ ਬਾਦਲਾਂ ਤੋਂ ਡਰਦੇ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਬਾਦਲਾਂ ਖਿਲਾਫ ਡੱਟ ਕੇ ਲੜਾਈ ਲੜੀ ਸੀ। ਜਿਸ ਕਾਰਨ ਉਨ੍ਹਾਂ ਮੇਰੇ ਖਿਲਾਫ 6 ਝੂਠੇ ਮੁਕੱਦਮੇ ਤਕ ਦਰਜ ਕੀਤੇ ਕਰਵਾਏ ਸਨ। ਖਹਿਰਾ ਨੇ ਰਾਜਾ ਵੜਿੰਗ 'ਤੇ ਕਈ ਇਲਜ਼ਾਮ ਲਾਉਂਦੇ ਹੋਏ ਚੁਣੌਤੀ ਦਿੱਤੀ ਕਿ ਕਾਂਗਰਸ ਨੂੰ ਛੱਡ ਕੇ ਮੇਰਾ ਮੁਕਾਬਲਾ ਕਰ, ਤੈਨੂੰ ਤੇਰੀ ਔਕਾਤ ਪਤਾ ਲੱਗ ਜਾਵੇਗੀ। ਖਹਿਰਾ ਨੇ ਰਾਜਾ ਵੜਿੰਗ ਨੂੰ ਆਪਣੇ ਪਿਤਾ ਦੇ ਅਪਰਾਧਕ ਰਿਕਾਰਡ ਦੱਸਣ ਲਈ ਵੀ ਕਿਹਾ । 

PunjabKesari
ਖਹਿਰਾ ਨੇ ਕਿਹਾ ਕਿ ਜੇਕਰ ਤੂੰ ਮੇਰੇ ਖਿਲਾਫ ਲਗਾਏ ਇਲਜ਼ਾਮ ਸਾਬਤ ਕਰ ਦੇਵੇ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਪਰ ਜੇ ਤੂੰ ਸਾਬਤ ਨਹੀਂ ਕਰ ਸਕਿਆ ਤਾਂ ਕੀ ਤੂੰ ਸਿਆਸਤ ਛੱਡੇਂਗਾ। ਸਿਆਸਤ ਵਿਚ ਲੀਡਰਾਂ ਦੇ ਸਿੰਙ ਫਸਣਾ ਕੋਈ ਨਵੀਂ ਗੱਲ ਨਹੀਂ ਪਰ ਖਹਿਰਾ ਤੇ ਰਾਜਾ ਵੜਿੰਗ ਦੀ ਇਹ ਸ਼ਬਦੀ ਜੰਗ ਹੋਰ ਕਿੰਨੀਂ ਦੂਰ ਜਾਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


author

Gurminder Singh

Content Editor

Related News