ਰਾਜਾ ਵੜਿੰਗ ਨੇ ਵਿਧਾਨ ਸਭਾ ''ਚ ਚੁੱਕਿਆ ਗੈਂਗਸਟਰਾਂ ਦਾ ਮੁੱਦਾ, ਸਖ਼ਤ ਕਾਰਵਾਈ ਦੀ ਕੀਤੀ ਮੰਗ

Thursday, Mar 07, 2024 - 06:39 PM (IST)

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਗੈਂਗਸਟਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਬਹੁਤ ਹੀ ਸਹਿਮ ਦਾ ਮਾਹੌਲ ਹੈ। ਅੱਜ-ਕੱਲ੍ਹ ਪੰਜਾਬ ਦੀਆਂ ਦੁਕਾਨਾਂ ਅੱਧਾ ਘੰਟਾ ਪਹਿਲਾਂ ਬੰਦ ਹੋਣ ਲੱਗ ਪਈਆਂ ਹਨ। ਮੋਹਾਲੀ ਗੈਂਗਸਟਰਾਂ ਦਾ ਇਕ ਹੱਬ ਬਣ ਕੇ ਰਹਿ ਗਈ ਹੈ। ਚਾਰ ਦਿਨ ਪਹਿਲਾਂ ਹੀ ਉੱਥੇ ਜਿਸ ਤਰ੍ਹਾਂ ਗੋਲ਼ੀਬਾਰੀ ਹੋਈ, ਉਹ ਸਭ ਨੂੰ ਪਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਬਾਰੇ ਜਾਣੋ ਕੀ ਬੋਲੇ ਵਿੱਤ ਮੰਤਰੀ ਹਰਪਾਲ ਚੀਮਾ

ਰਾਜਾ ਵੜਿੰਗ ਨੇ ਕਿਹਾ ਕਿ ਇਹ ਗੈਂਗਸਟਰ ਬਹੁਤ ਸਾਰੇ ਸ਼ਹਿਰਾਂ ਦੇ ਵਪਾਰੀਆਂ ਨੂੰ ਦਿਨ ਦਿਹਾੜੇ ਧਮਕੀਆਂ ਦੇ ਕੇ ਲੁੱਟ ਰਹੇ ਨੇ। ਇਹ ਹਰ ਸ਼ਹਿਰ ਦੀ ਕਹਾਣੀ ਹੈ। ਕੋਈ ਆ ਕੇ ਪੁਲਸ ਨੂੰ ਰਿਪੋਰਟ ਦਿੰਦਾ ਹੈ ਤਾਂ ਕਈ ਡਰਦੇ ਪੁਲਸ ਨੂੰ ਰਿਪੋਰਟ ਵੀ ਨਹੀਂ ਦਿੰਦੇ। ਮੇਰੇ 2-3 ਦੋਸਤ ਮੁਕਤਸਰ ਸ਼ਹਿਰ ਵਿਚ 12-15 ਲੱਖ ਰੁਪਏ ਇਨ੍ਹਾਂ ਗੈਂਸਟਰਾਂ ਨੂੰ ਦੇ ਚੁੱਕੇ ਹਨ। ਹਾਲਾਤ ਇਹ ਹਨ ਕਿ ਗੈਂਗਸਟਰਾਂ ਨੇ ਆਪਣੇ ਇਲਾਕੇ ਵੰਡ ਲਏ ਹਨ। ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਵੱਲੋਂ ਬੱਬਰ ਖ਼ਾਲਸਾ ਦੇ 2 ਅੱਤਵਾਦੀ ਗ੍ਰਿਫ਼ਤਾਰ, ਨੌਜਵਾਨਾਂ ਨੂੰ ਕੱਟੜਪੰਥੀ ਬਣਾ ਵਿਗਾੜਣਾ ਚਾਹੁੰਦੇ ਸੀ ਮਾਹੌਲ

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਵੀ ਚੁੱਕਿਆ ਮੁੱਦਾ

ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ 6 ਅਪ੍ਰੈਲ 2024 ਨੂੰ ਲਾਰੈਂਸ ਬਿਸ਼ਨੋਈ ਨਾਂ ਦੇ ਇਕ ਗੈਂਗਸਟਰ ਦੀ ਜੇਲ੍ਹ ਦੇ ਵਿਚ ਇੰਟਰਵਿਊ ਹੋਈ ਸੀ, ਉਸ ਤੋਂ ਬਾਅਦ ਕਾਫ਼ੀ ਰੌਲ਼ਾ-ਰੱਪਾ ਪਿਆ ਸੀ। 9 ਨਵੰਬਰ 2023 ਨੂੰ ਮਾਣਯੋਗ ਹਾਈਕੋਰਟ ਨੇ ਸੂ-ਮੋਟੋ ਲਿਆ ਕਿ ਇਹ ਇੰਟਰਵੀਊ ਕਦੋਂ ਅਤੇ ਕਿੱਥੇ ਹੋਈ। ਉਸ ਵੇਲੇ ਅਫ਼ਸਰਾਂ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਹੁਣ ਉਸ ਬਾਰੇ 2 ਬੇਨਾਮੀ ਐੱਫ.ਆਈ.ਆਰ. ਦਰਜ ਹੋਈਆਂ ਹਨ। ਉਸ ਤੋਂ ਬਾਅਦ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਐੱਸ. ਆਈ. ਟੀ. ਬਣਾ ਦਿੱਤੀ ਗਈ। ਕੱਲ੍ਹ ਮਾਣਯੋਗ ਹਾਈਕੋਰਟ ਦੇ ਵਿਚ ਇਸ ਦੀ ਤਾਰੀਖ਼ ਸੀ। ਤਾਰੀਖ਼ ਦੇ ਵਿਚ ਕਹਿ ਦਿੱਤਾ ਗਿਆ ਕਿ ਸਾਨੂੰ ਜਾਂਚ ਲਈ 3 ਮਹੀਨੇ ਹੋਰ ਚਾਹੀਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News