ਸੰਸਦ ''ਚ ਗਰਜੇ MP ਰਾਜਾ ਵੜਿੰਗ, ਪੇਸ਼ ਕੀਤੇ ਬਜਟ ''ਤੇ ਘੇਰ ਲਈ ਕੇਂਦਰ ਸਰਕਾਰ
Tuesday, Feb 11, 2025 - 04:04 AM (IST)

ਲੁਧਿਆਣਾ (ਰਿੰਕੂ)– ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਸੰਸਦ ’ਚ ਕੇਂਦਰੀ ਬਜਟ ’ਤੇ ਚਰਚਾ ਦੌਰਾਨ ਇਸ ਤਰ੍ਹਾਂ ਦਾ ਬਜਟ ਪੇਸ਼ ਕਰਨ ਲਈ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ, ਜੋ ਆਮ ਆਦਮੀ, ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ।
ਰਾਜਾ ਵੜਿੰਗ ਨੇ ਵਰਤਮਾਨ ਸੈਸ਼ਨ ਦੌਰਾਨ ਤਰਜੀਹਾਂ ’ਚ ਭਾਰੀ ਅਸਮਾਨਤਾ ਦਾ ਜ਼ਿਕਰ ਕਰਦਿਆਂ ਕਿਹਾ, ਕੇਂਦਰੀ ਬਜਟ, ਜਿਸ ਨੇ ਕਦੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਨੂੰ ਉੱਚਾ ਚੁੱਕਿਆ ਸੀ, ਹੁਣ ਭਾਜਪਾ ਅਤੇ ਉਸ ਦੇ ਨੇਤਾਵਾਂ ਦੇ ਸਵਾਰਥਾਂ ਦੀ ਪੂਰਤੀ ਦਾ ਇਕ ਸਾਧਨ ਬਣ ਗਿਆ ਹੈ।
ਉਨ੍ਹਾਂ ਨੇ ਦੇਸ਼ ਦੀ ਖਾਦ ਸੁਰੱਖਿਆ ਦੀ ਰੀੜ੍ਹ ਮੰਨੇ ਜਾਂਦੇ ਪੰਜਾਬ ਨੂੰ ਦਰ ਕਿਨਾਰ ਕਰਨ ਲਈ ਸਰਕਾਰ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕੀਤੀ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਗੋਲੀਆਂ ਮਿਲੀਆਂ।
ਭਾਜਪਾ ਸ਼ਾਸ਼ਨ ਦੌਰਾਨ ਚਿੰਤਾਜਨਕ ਆਰਥਿਕ ਮੰਦੀ ’ਤੇ ਪ੍ਰਕਾਸ਼ ਪਾਉਂਦੇ ਵੜਿੰਗ ਕਿਹਾ ਕਿ ਸਵ. ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ, ਭਾਰਤ ਦੀ ਔਸਤ ਜੀ.ਡੀ.ਪੀ. ਵਾਧਾ ਦਰ 8.5 ਟਨ ਸੀ। ਹੁਣ ਅਸੀਂ ਹੇਠਲੇ ਪੱਧਰ ਤੋਂ ਵੀ ਹੇਠਾਂ ਜਾ ਰਹੇ ਹਾਂ, ਜਦਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਕਾਬੂ ਤੋਂ ਬਾਹਰ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਅੱਜ ਜਲੰਧਰ 'ਚ ਛੁੱਟੀ ਤੇ ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ Half Day, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
ਡੀ.ਏ.ਪੀ. ਖਾਦ 450 ਰੁਪਏ ਤੋਂ ਵਧ ਕੇ 1400 ਰੁਪਏ ਪ੍ਰਤੀ ਬੈਗ, ਸਟੀਲ ਦੀ ਕੀਮਤ 2800 ਰੁਪਏ ਤੋਂ ਵਧ ਕੇ 7000, ਡੀਜ਼ਲ ਦੀ ਕੀਮਤ 51 ਰੁਪਏ ਤੋਂ ਵਧ ਕੇ 90 ਰੁਪਏ ਅਤੇ ਗੈਸ ਸਿਲੰਡਰ ਦੀ ਕੀਮਤ 350 ਰੁਪਏ ਤੋਂ ਵਧ ਕੇ 1100 ਰੁਪਏ ਹੋ ਗਈ ਹੈ। ਕੀ ਇਹ ਉਹੀ ਵਿਕਾਸ ਹੈ, ਜਿਸ ਦਾ ਵਾਅਦਾ ਬੀ.ਜੇ.ਪੀ. ਨੇ ਕੀਤਾ ਸੀ।
ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ, ਲੁਧਿਆਣਾ ਦੇ 1.5 ਲੱਖ ਲੋਕ ਸਟੀਲ ਦੀਆਂ ਉੱਚੀਆਂ ਕੀਮਤਾਂ ਅਤੇ ਸਰਕਾਰ ਦੇ 25 ਫੀਸਦੀ ਸਟੀਲ ਸੇਫਗਾਰਡ ਇੰਪੋਰਟ ਡਿਊਟੀ ਕਾਰਨ ਦੁਖੀ ਹਨ। ਇਹ ਇਕ ਅਜਿਹਾ ਕਦਮ ਹੈ, ਜੋ ਸਾਈਕਲ ਅਤੇ ਸਿਲਾਈ ਮਸ਼ੀਨ ਵਰਗੇ ਉਦਯੋਗਾਂ ਨੂੰ ਤਬਾਹ ਕਰ ਦੇਵੇਗਾ, ਜੋ ਕਿ ਆਯਾਤ ਕੀਤੇ ਸਟੀਲ ’ਤੇ ਨਿਰਭਰ ਹਨ, ਤਾਂ ਜੋ ਭਾਜਪਾ ਦੇ ਕੁਝ ਨਜ਼ਦੀਕੀ ਸਹਿਯੋਗੀਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e