ਪੰਜਾਬ ਦੇ ਲੋਕਾਂ ਨੂੰ ਬਹੁਤ ਜਲਦ ਮਿਲੇਗੀ ਮੁਫਤ ਰੇਤਾ : ਰਾਜਾ ਵੜਿੰਗ (ਵੀਡੀਓ)

03/13/2020 5:08:25 PM

ਗਿੱਦੜਬਾਹਾ (ਰਿਣੀ, ਚਾਵਲਾ) - ਪੰਜਾਬ ਵਿਚ ਬਹੁਤ ਜਲਦ ਸਭ ਨੂੰ ਰੇਤਾਂ ਮੁਫ਼ਤ ਮਿਲਣ ਦੀ ਉਮੀਦ ਹੈ ਅਤੇ ਮੈਂ ਇਸ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਮੁੱਦਾ ਚੁੱਕਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤਾ ਗਿਆ। ਕਾਂਗਰਸ ਵਿਚ ਸਭ ਇਕਜੁੱਟ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 4 ਹਫਤਿਆਂ 'ਚ ਨਸ਼ਾ ਖਤਮ ਕਰਨ ਵਾਲੀ ਸਹੁੰ ਦਾ ਮਤਬਲ ਦੱਸਦੇ ਹੋਏ ਵੜਿੰਗ ਨੇ ਕਿਹਾ ਕਿ ਕੈਪਟਨ ਦਾ ਮਤਲਬ ਨਸ਼ਾ ਖਤਮ ਕਰਨਾ ਨਹੀਂ ਸੀ ਸਗੋਂ ਇਸਦੇ ਲਈ ਯਤਨ ਕਰਨਾ ਸੀ। ਨਸ਼ਾ ਤਾਂ ਅਜੇ ਤੱਕ ਅਮਰੀਕਾ-ਕੈਨੇਡਾ ਵੀ ਨਹੀਂ ਖਤਮ ਕਰ ਸਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਤੋਂ ਲਗਾਤਾਰ ਪੰਜ ਵਾਰੀ ਚੋਣ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਵੀ ਇਸ ਹਮਲਕੇ ਦੇ ਉਹ ਵਿਕਾਸ ਕਾਰਜ ਨਹੀਂ ਕਰਵਾ ਸਕੇ, ਜੋ ਉਨ੍ਹਾਂ ਨੇ ਆਪਣੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਦੌਰਾਨ ਕਰਵਾਏ ਹਨ।

ਪੜ੍ਹੋ ਇਹ ਖਬਰ ਵੀ-  ਰਾਜਾ ਵੜਿੰਗ ਦਾ ਨਵਾਂ ਵਿਵਾਦ, ਹਨੂੰਮਾਨ ਚਾਲੀਸਾ ਦਾ ਕੀਤਾ ਅਪਮਾਨ

ਉਨ੍ਹਾਂ ਆਪਣੇ ਕੰਮਾਂ ਦਾ ਜ਼ਿਕਰ ਕਰਦੇ ਕਿਹਾ ਕਿ ਗਿੱਦੜਬਾਹਾ ਦੇ ਸਿਵਲ ਹਸਪਤਾਲ ਨੂੰ ਨੰਬਰ 1 ਬਣਾਉਣਾ, ਸਰਕਾਰੀ ਡਿਗਰੀ ਕਾਲਜ, ਕੋਰਟ ਕੰਪਲੈਕਸ ਲਈ ਕਰੀਬ 17 ਕਰੋੜ ਰਾਸ਼ੀ ਮਨਜ਼ੂਰ ਕਰਵਾਉਣਾ, 6 ਕਰੋੜ ਦੀ ਲਾਗਤ ਵਾਲਾ ਜੱਚਾ-ਬੱਚਾ ਕੇਅਰ ਸੈਂਟਰ, ਟਰੋਮਾ ਸੈਂਟਰ, 40 ਕਰੋੜ ਰੁਪਏ ਦਾ ਰੇਲਵੇ ਓਵਰ ਬ੍ਰਿਜ, ਜਿਸ ਦਾ ਕੰਮ ਅਗਲੇ ਮਹੀਨੇ ਸ਼ੁਰੂ ਹੋਵੇਗਾ ਤੋਂ ਇਲਾਵਾ 20 ਕਰੋਨ ਰੁਪਏ ਸੀਵਰੇਜ ਦੇ ਹੱਲ ਲਈ ਵੀ ਖਰਚ ਕੀਤੇ ਹਨ। ਇਸ ਤੋਂ ਇਲਾਵਾ ਗਿੱਦੜਬਾਹਾ ਦੀਆਂ ਬਕਾਇਆ ਰਹਿੰਦੀਆਂ ਗਲੀਆਂ ਲਈ 3 ਕਰੋੜ ਰੁਪਏ ਹੋਰ ਮਨਜ਼ਰੂ ਕਰਵਾ ਲਏ ਹਨ, ਜਿਨ੍ਹਾਂ ਦਾ ਕੰਮ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ। 

ਪੜ੍ਹੋ ਇਹ ਖਬਰ ਵੀ-  ਰਾਜਾ ਵੜਿੰਗ ਦਾ ਹਾਰ ਤੋਂ ਬਾਅਦ ਸੁਣੋ ਪਹਿਲਾ ਵੱਡਾ ਬਿਆਨ (ਵੀਡੀਓ)

ਰਾਜਾ ਵੜਿੰਗ ਨੇ ਦੱਸਿਆ ਕਿ ਸਥਾਨਕ ਭੱਠੀ ਵਾਲਾ ਮੋੜ ਤੋਂ ਭਾਰੂ ਵਾਲਾ ਮੋੜ ਤੱਕ ਦੀ ਸੜਕ ਹਰ ਸਾਲ ਬਰਸਾਤਾਂ ਦਾ ਪਾਣੀ ਭਰਨ ਨਾਲ ਟੁੱਟ ਜਾਂਦੀ ਸੀ, ਜਿਸ ਦੇ ਹੱਲ ਲਈ ਇੰਟਰਲੌਕ ਟਾਈਲਾਂ ਲਗਾ ਨਵ-ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ’ਤੇ ਕਰੀਬ 70 ਲੱਖ ਰੁਪਏ ਖਰਚ ਆਉਣਗੇ। ਆਉਣ ਵਾਲੇ 10 ਦਿਨਾਂ ਤੋਂ ਬਾਅਦ ਗਿੱਦੜਬਾਹਾ ਵਿਖੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ, ਜਿਸ ਲਈ 10 ਕਰੋੜ ਦੀ ਲਾਗਤ ਵਾਲੀ ਲਾਈਨ ਮੁਕੰਮਲ ਹੋਣ ਕਿਨਾਰੇ ਹੈ। ਦੱਸ ਦੇਈਏ ਕਿ ਰਾਜਾ ਵੜਿੰਗ ਗਿੱਦੜਬਾਹਾ ਵਿਖੇ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਦੋ ਸੜਕਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਹੋਏ ਸਨ। 

ਪੜ੍ਹੋ ਇਹ ਖਬਰ ਵੀ-  ਸੁਖਬੀਰ ਬਾਦਲ ਦੇ ਠੰਡ ਵਾਲੇ ਬਿਆਨ 'ਤੇ ਰਾਜਾ ਵੜਿੰਗ ਦਾ ਜਵਾਬ


rajwinder kaur

Content Editor

Related News