Indigo Airlines 'ਤੇ ਭੜਕੇ ਰਾਜਾ ਵੜਿੰਗ, ਫਲਾਈਟ ਦੀ ਵੀਡੀਓ ਸਾਂਝੀ ਕਰ DGCA ਤੋਂ ਕੀਤੀ ਕਾਰਵਾਈ ਦੀ ਮੰਗ

Sunday, Aug 06, 2023 - 01:36 AM (IST)

Indigo Airlines 'ਤੇ ਭੜਕੇ ਰਾਜਾ ਵੜਿੰਗ, ਫਲਾਈਟ ਦੀ ਵੀਡੀਓ ਸਾਂਝੀ ਕਰ DGCA ਤੋਂ ਕੀਤੀ ਕਾਰਵਾਈ ਦੀ ਮੰਗ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ DGCA ਨੂੰ Indigo Airlines ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਅਸਲ, ਰਾਜਾ ਵੜਿੰਗ ਬੀਤੇ ਦਿਨੀਂ Indigo Airlines ਦੀ ਫਲਾਈਟ ਰਾਹੀਂ ਚੰਡੀਗੜ੍ਹ ਤੋਂ ਜੈਪੁਰ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਤਜਰਬਾ ਕਾਫ਼ੀ ਖ਼ਰਾਬ ਰਿਹਾ ਜਿਸ ਕਾਰਨ ਉਹ ਏਅਰਲਾਈਨ ਤੋਂ ਕਾਫ਼ੀ ਖ਼ਫ਼ਾ ਨਜ਼ਰ ਆਏ। ਵੜਿੰਗ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਧੁੱਪ ਵਿਚ ਇੰਤਜ਼ਾਰ ਕਰਵਾਇਆ ਗਿਆ ਤੇ ਫਿਰ ਫਲਾਈਟ ਦੇ ਅੰਦਰ ਏ.ਸੀ. ਵੀ ਕੰਮ ਨਹੀਂ ਕਰ ਰਹੇ ਸਨ। ਕਾਂਗਰਸ ਪ੍ਰਧਾਨ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - PUBG ਖੇਡਣ ਤੋਂ ਰੋਕਣ 'ਤੇ ਆਪੇ ਤੋਂ ਬਾਹਰ ਹੋਇਆ ਪੁੱਤ, ਮਾਪਿਆਂ ਦਾ ਹੀ ਕਰ 'ਤਾ ਕਤਲ (ਵੀਡੀਓ)

ਰਾਜਾ ਵੜਿੰਗ ਨੇ ਟਵਿਟਰ 'ਤੇ ਫ਼ਲਾਈਟ ਦੇ ਅੰਦਰ ਦੇ ਹਾਲਾਤ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਅੱਜ ਏਅਰਕ੍ਰਾਫਟ 6E7261 ਦੁਆਰਾ ਕੀਤੀ ਗਈ ਚੰਡੀਗੜ੍ਹ ਤੋਂ ਜੈਪੁਰ ਦੀ ਯਾਤਰਾ ਸਭ ਤੋਂ ਭਿਆਨਕ ਅਨੁਭਵਾਂ 'ਚੋਂ ਇਕ ਸੀ। ਕੜਕਦੀ ਧੁੱਪ ਵਿਚ ਸਾਨੂੰ ਤਕਰੀਬਨ 10-15 ਮਿੰਟ ਤਕ ਕਤਾਰ ਵਿਚ ਖੜ੍ਹਾ ਕੀਤਾ ਗਿਆ। ਜਦੋਂ ਅਸੀਂ ਜਹਾਜ਼ ਵਿਚ ਦਾਖ਼ਲ ਹੋਏ, ਤਾਂ ਏਸੀ ਕੰਮ ਨਹੀਂ ਕਰ ਰਹੇ ਸਨ ਅਤੇ ਫਲਾਈਟ ਨੇ ਬਿਨਾਂ ਏ.ਸੀ. ਦੇ ਹੀ ਉਡਾਣ ਭਰੀ। ਟੇਕ-ਆਫ ਤੋਂ ਲੈ ਕੇ ਲੈਂਡਿੰਗ ਤਕ ਏ.ਸੀ. ਬੰਦ ਸਨ ਅਤੇ ਸਾਰੇ ਯਾਤਰੀਆਂ ਨੂੰ ਪੂਰੇ ਸਫ਼ਰ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਲਾਈਟ ਦੌਰਾਨ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਨੂੰ ਹੱਲ ਨਹੀਂ ਕੀਤਾ। ਏਅਰ ਹੋਸਟੈੱਸ ਨੇ ‘ਉਦਾਰਦਿਲੀ’ ਦਿਖਾਉਂਦਿਆਂ ਯਾਤਰੀਆਂ ਨੂੰ ਆਪਣਾ ਪਸੀਨਾ ਪੂੰਝਣ ਲਈ ਟਿਸ਼ੂ ਪੇਪਰ ਵੰਡੇ। ਔਰਤਾਂ ਅਤੇ ਬੱਚਿਆਂ ਸਮੇਤ ਜ਼ਿਆਦਾਤਰ ਯਾਤਰੀ ਬੇਚੈਨ ਅਤੇ ਪਰੇਸ਼ਾਨ ਸਨ, ਜੋ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ। ਬੇਸਹਾਰਾ ਯਾਤਰੀ ਠੰਢੇ ਰਹਿਣ ਲਈ ਕਾਗਜ਼ਾਂ ਨਾਲ ਆਪਣੇ ਆਪ ਨੂੰ ਹਵਾ ਦੇ ਰਹੇ ਸਨ। ਇਹ ਸਪੱਸ਼ਟ ਤੌਰ 'ਤੇ ਇਕ ਵੱਡਾ ਤਕਨੀਕੀ ਮੁੱਦਾ ਸੀ ਪਰ ਸਬੰਧਤ ਅਧਿਕਾਰੀ ਸਿਰਫ ਪੈਸੇ ਬਚਾਉਣਾ ਚਾਹੁੰਦੇ ਸਨ, ਜਿਸ ਕਾਰਨ ਯਾਤਰੀਆਂ ਦੀ ਸਿਹਤ ਅਤੇ ਆਰਾਮ ਦਾਅ 'ਤੇ ਲਗਾ ਦਿੱਤਾ ਗਿਆ। ਮੈਂ DGCA ਨੂੰ ਅਪੀਲ ਕਰਦਾ ਹਾਂ ਕਿ ਉਹ Indigo Airlines ਅਤੇ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਤਾਂ ਜੋ ਯਾਤਰੀਆਂ ਨੂੰ ਦੁਬਾਰਾ ਅਜਿਹੇ ਦੁਖਦਾਈ ਅਨੁਭਵ 'ਚੋਂ ਨਾ ਗੁਜ਼ਰਨਾ ਪਵੇ।"

ਇਹ ਖ਼ਬਰ ਵੀ ਪੜ੍ਹੋ - ਸ਼ਰੀਕੇਬਾਜ਼ੀ ਨੇ ਤਿੰਨ ਭੈਣਾਂ ਤੋਂ ਖੋਹ ਲਿਆ ਇਕਲੌਤਾ ਭਰਾ! ਚਚੇਰੇ ਭਰਾਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਰਾਜਾ ਵੜਿੰਗ ਨੇ ਟਵੀਟ ਦੇ ਨਾਲ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਲੋਕ ਖੱਜਲ ਖੁਆਰ ਹੁੰਦੇ ਵੇਖੇ ਜਾ ਸਕਦੇ ਹਨ। ਵੀਡੀਓ ਵਿਚ ਲੋਕ ਕਾਗਜ਼ ਆਦਿ ਨਾਲ ਖ਼ੁਦ ਨੂੰ ਅਤੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਹਵਾ ਦੇ ਕੇ ਗਰਮੀ ਤੋਂ ਰਾਹਤ ਦਵਾਉਣ ਦੀ ਕੋਸ਼ਿਸ਼ ਕਰਦੇ ਦਿਖ ਰਹੇ ਹਨ। ਇਸ ਦੇ ਨਾਲ ਹੀ ਏਅਰਹੋਸਟੈੱਸ ਯਾਤਰੀਆਂ ਨੂੰ ਪਸੀਨਾ ਪੂੰਝਣ ਲਈ ਟੀਸ਼ੂ ਪੇਪਰ ਵੰਡਦੀ ਵੀ ਨਜ਼ਰ ਆ ਰਹੀ ਹੈ। ਰਾਜਾ ਵੜਿੰਗ ਨੇ ਆਪਣੇ ਟਵੀਟ ਵਿਚ Indigo Airlines ਅਤੇ DGCA ਨੂੰ ਵੀ ਮੈਨਸ਼ਨ ਕੀਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News